‘ਬਾਜ਼ਾਰ’ ਦੀ ਮਸ਼ਹੂਰੀ ‘ਚ ਰੁੱਝੇ ਸੈਫ ਤਾਂ ਚਿਤ੍ਰਾਂਗਦਾ ਦਾ ਖਾਸ ਅੰਦਾਜ਼
ਰੋਹਨ ਮਹਿਰਾ ਫ਼ਿਲਮ ‘ਬਾਜ਼ਾਰ’ ਨਾਲ ਆਪਣਾ ਡੈਬਿਊ ਕਰ ਰਹੇ ਹਨ ਜਿਸ ‘ਚ ਉਹ ਸੈਫ ਤੋਂ ਬਿਜਨੈੱਸ ਦੇ ਗੂਰ ਸਿੱਖਦੇ ਹਨ। ਜਦੋਂਕਿ ਸੈਫ ਫ਼ਿਲਮ ‘ਚ ਅਜਿਹੇ ਬਿਜਨਸਮੈਨ ਦਾ ਰੋਲ ਕਰ ਰਹੇ ਹਨ ਜਿਸ ਦੇ ਇੱਕ ਇਸ਼ਾਰੇ ‘ਤੇ ਸ਼ੇਅਰ ਮਾਰਕਿਟ ਹਿੱਲ ਜਾਂਦੀ ਹੈ।
ਫ਼ਿਲਮ ਦਾ ਪ੍ਰਮੋਸ਼ਨ ਕਰਨ ਲਈ ਹਾਲ ਹੀ ‘ਚ ਫ਼ਿਲਮ ਦੀ ਕਾਸਟ ਮੁੰਬਈ ਦੇ ਇਵੈਂਟ ‘ਚ ਨਜ਼ਰ ਆਈ ਜਿੱਥੇ ਉਨ੍ਹਾਂ ਨੇ ਫ਼ਿਲਮ ਬਾਰੇ ਖੂਬ ਗੱਲਾਂ ਕੀਤੀਆਂ। ਇਸ ਫ਼ਿਲਮ ਨਾਲ ਸੈਫ ਆਪਣੀ ਲਵਰ ਬੁਆਏ ਵਾਲੀ ਇਮੇਜ਼ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।
ਸੈਫ ਅਲੀ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ ‘ਬਾਜ਼ਾਰ’ ਨਾਲ ਜਲਦੀ ਹੀ ਸਕਰੀਨ ‘ਤੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ‘ਚ ਸੈਫ ਨਾਲ ਚਿਤਰਾਂਗਦਾ ਸਿੰਘ, ਰਾਧਿਕਾ ਆਪਟੇ ਤੇ ਰੋਹਨ ਮਹਿਰਾ ਵੀ ਨਜ਼ਰ ਆਉਣਗੇ। ਹੁਣ ਫ਼ਿਲਮ ਦੇ ਸਟਾਰਸ ਇਸ ਨੂੰ ਖੂਬ ਪ੍ਰਮੋਟ ਕਰਨ ‘ਚ ਲੱਗੇ ਹੋਏ ਹਨ।
ਫ਼ਿਲਮ ਦੀ ਕਹਾਣੀ ਪੈਸੇ, ਤਾਕਤ ਤੇ ਬਿਜਨੈੱਸ ‘ਤੇ ਅਧਾਰਤ ਹੈ ਜਿਸ ‘ਚ ਸ਼ੇਅਰ ਮਾਰਕਿਟ ਅਤੇ ਕਾਰਪਰੇਟ ਜਗਤ ਦੀ ਸਚਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ‘ਬਾਜ਼ਾਰ’ 26 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।
‘ਬਾਜ਼ਾਰ’ ਫਾਈਨੈਸ਼ੀਅਲ-ਕ੍ਰਾਇਮ ਡ੍ਰਾਮਾ ਫ਼ਿਲਮ ਹੈ ਜਿਸ ਨੂੰ ਗੌਰਵ ਚਾਵਲਾ ਨੇ ਡਾਇਰੈਕਟ ਕੀਤਾ ਹੈ ਤੇ ਇਸ ਨੂੰ ਨਿਖਿਲ ਅਡਵਾਨੀ, ਅਸੀਮ ਅਰੋੜਾ, ਪਰਵੇਜ਼ ਨੇ ਪ੍ਰੋਡਿਊਸ ਕੀਤਾ ਹੈ।