ਪਤਨੀ ਤੇ ਧੀ ਸ਼ੂਟਿੰਗ ਰੁੱਝੀਆਂ, ਸੈਫ ਅਲੀ ਇੰਝ ਰੱਖ ਰਿਹਾ ਧਿਆਨ

ਸੈਫ ਦਾ ਦਾੜੀ ਵਾਲਾ ਰੂਪ ਵੀ ਕਾਫ਼ੀ ਲਾਈਮਲਾਈਟ ਵਿੱਚ ਚੱਲ ਰਿਹਾ ਹੈ। ਹਾਲਾਂਕਿ ਇਹ ਸਾਫ਼ ਨਹੀਂ ਹੋਇਆ ਕਿ ਇਹ ਲੁਕ ਮਹਿਜ਼ ਸ਼ੌਕ ਹੈ ਜਾਂ ਕਿਸੀ ਫ਼ਿਲਮ ਲਈ ਅਪਣਾਈ ਹੈ। (ਤਸਵੀਰਾਂ: ਮਾਨਵ ਮੰਗਲਾਨੀ)
ਸੈਫ ਦੇ ਇਸ ਰਵੱਈਏ ਤੋਂ ਇਹ ਤਾਂ ਸਾਫ਼ ਹੈ ਕਿ ਉਹ ਆਪਣੀ ਧੀ ਤੇ ਪਤਨੀ ਲਈ ਕਾਫ਼ੀ ਪ੍ਰੋਟੈਕਟਿਵ ਹੈ।
ਸੈਫ ਆਪਣੀ ਧੀ ਸਾਰਾ ਅਲੀ ਖ਼ਾਨ ਨਾਲ ਉਸ ਦੀ ਫ਼ਿਲਮ ‘ਕੇਦਾਰਨਾਥ’ ਦੇ ਨਿਰਦੇਸ਼ਕ ਅਭਿਸ਼ੇਕ ਕਪੂਰ ਨੂੰ ਵੀ ਮਿਲਣ ਪੁੱਜਾ।
ਹਾਲ ਹੀ ਵਿੱਚ ਉਸ ਨੇ ਵਿਰਾਟ ਕੋਹਲੀ ਦੀ ਤਾਰੀਫ਼ ਕੀਤੀ ਤੇ ਇਸ ਦੇ ਨਾਲ ਇਹ ਵੀ ਸਾਫ਼ ਕਰ ਦਿੱਤਾ ਕਿ ਸੈਫ ਉਸ ਨਾਲੋਂ ਵੀ ਜ਼ਿਆਦਾ ਸਮਾਰਟ ਹੈ।
ਪ੍ਰੋਮੋਸ਼ਨ ਦੌਰਾਨ ਕਰੀਨਾ ਆਪਣੇ ਤੇ ਸੈਫ ਦੇ ਰਿਸ਼ਤੇ ਤੇ ਪੁੱਤਰ ਤੈਮੂਰ ਨੂੰ ਲੈ ਕੇ ਕਾਫ਼ੀ ਗੱਲਾਂ ਕਰਦੀ ਹੈ।
ਕਰੀਨਾ ਪੂਰੀ ਵਾਹ ਲਾ ਕੇ ਆਪਣੀ ਫ਼ਿਲਮ ਦਾ ਪ੍ਰਚਾਰ ਕਰ ਰਹੀ ਹੈ। ਫ਼ਿਲਮ ਦੀ ਪ੍ਰੋਮੋਸ਼ਨ ਦੌਰਾਨ ਵੀ ਉਸ ਦੀ ਲੁਕ ਦੇ ਕਾਫ਼ੀ ਚਰਚੇ ਹੋ ਰਹੇ ਹਨ।
ਕਰੀਨਾ ਨੂੰ ਮਿਲਣ ਲਈ ਸੈਫ ਆਮ ਪਹਿਰਾਵੇ ਵਿੱਚ ਸਟੂਡੀਓ ਪੁੱਜਾ। ਕਰੀਨਾ ਇਸ ਦੌਰਾਨ ਕਾਫ਼ੀ ਖੂਬਸੂਰਤ ਨਜ਼ਰ ਆਈ।
ਸੈਫ ਕਰੀਨਾ ਨਾਲ ਸਮਾਂ ਬਿਤਾਉਣ ਲਈ ਮਹਿਬੂਬ ਸਟੂਡੀਓ ਹੀ ਪੁੱਜ ਗਿਆ।
ਕਰੀਨਾ ਕਪਰ ਖ਼ਾਨ ਇਨ੍ਹੀਂ ਦਿਨੀਂ ਪਹਿਲੀ ਜੂਨ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਵੀਰੇ ਦੀ ਵੈਡਿੰਗ’ ਲਈ ਜ਼ਬਰਦਸਤ ਪ੍ਰਚਾਰ ਕਰ ਰਹੀ ਹੈ। ਉਹ ਪਰਿਵਾਰ ਲਈ ਵੀ ਸਮਾਂ ਨਹੀਂ ਕੱਢ ਰਹੀ। ਨਵਾਬ ਸੈਫ ਅਲੀ ਖ਼ਾਨ ਨੇ ਇਸ ਪ੍ਰੇਸ਼ਾਨੀ ਦਾ ਹੱਲ ਵੀ ਕੱਢ ਮਾਰਿਆ ਹੈ।