✕
  • ਹੋਮ

ਸਾਕਸ਼ੀ ਮਲਿਕ ਨੇ ਸਾਥੀ ਪਹਿਲਵਾਨ ਨਾਲ ਕਰਾਈ ਮੰਗਣੀ

ਏਬੀਪੀ ਸਾਂਝਾ   |  16 Oct 2016 05:52 PM (IST)
ਸਾਕਸ਼ੀ ਮਲਿਕ ਨੇ ਸਾਥੀ ਪਹਿਲਵਾਨ ਨਾਲ ਕਰਾਈ ਮੰਗਣੀ
1

ਸਾਕਸ਼ੀ ਮਹਿਲਾ ਕੁਸ਼ਤੀ ਵਿੱਚ ਭਾਰਤ ਨੂੰ ਬ੍ਰਾਂਜ ਦਿਵਾਉਣ ਵਾਲੀ ਪਹਿਲੀ ਖਿਡਾਰਨ ਹੈ।

2

ਹਾਲ ਹੀ ਵਿੱਚ ਗੁੜਗਾਂਓ ਵਿੱਚ ਹੋਏ ਭਾਰਤ ਕੇਸਰੀ ਦੰਗਲ ਵਿੱਚ ਸੱਤਿਆਵਰਤ ਤੀਜੇ ਸਥਾਨ 'ਤੇ ਰਹੇ ਸਨ।

3

ਪਹਿਲਵਾਨ ਸੱਤਿਆਵਾਨ ਹੀ ਸੱਤਿਆਵਰਤ ਤੇ ਸਾਕਸ਼ੀ ਦੇ ਗੁਰੂ ਹਨ। ਸੱਤਿਆਵਾਨ ਨੂੰ ਅਰਜਨ ਅਵਾਰਡ ਮਿਲ ਚੁੱਕਿਆ ਹੈ।

4

ਸੱਤਿਆਵਰਤ ਕਾਦਿਯਾਨ ਰੋਹਤਕ ਵਿੱਚ ਅਖਾੜਾ ਚਲਾਉਣ ਵਾਲੇ ਪਹਿਲਵਾਨ ਸੱਤਿਆਵਾਨ ਦੇ ਪੁੱਤਰ ਹਨ ਤੇ ਉਹ 97 ਕਿੱਲੋ ਕੈਟਾਗਰੀ ਵਿੱਚ ਖੇਡਦੇ ਹਨ।

5

24 ਸਾਲ ਦੀ ਸਾਕਸ਼ੀ ਮਲਿਕ ਨੇ 23 ਸਾਲ ਦੇ ਸੱਤਿਆਵਰਤ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ।

6

ਰੀਓ ਓਲਪਿੰਕ ਵਿੱਚ ਬ੍ਰਾਂਜ ਮੈਡਲ ਜਿੱਤ ਕੇ ਇਤਿਹਾਸ ਰਚਣ ਵਾਲੀ ਰੈਸਲਰ ਸਾਕਸ਼ੀ ਮਲਿਕ ਨੇ ਆਪਣੇ ਤੋਂ ਇੱਕ ਸਾਲ ਛੋਟੇ ਰੈਸਲਰ ਸੱਤਿਆਵਰਤ ਨਾਲ ਐਤਵਾਰ ਨੂੰ ਮੰਗਣੀ ਕਰਵਾ ਲਈ ਹੈ। ਸਾਕਸ਼ੀ ਨੇ ਇੱਕ ਸਾਧਾਰਨ ਜਿਹੇ ਸਮਾਗਮ ਵਿੱਚ ਰੀਤੀ ਰਿਵਾਜ਼ਾਂ ਮੁਤਾਬਕ ਮੰਗਣੀ ਕਰਵਾਈ ਹੈ। ਦੋਵੇਂ ਕਈ ਸਾਲ ਤੋਂ ਇੱਕ-ਦੂਜੇ ਨੂੰ ਜਾਣਦੇ ਹਨ। ਸੱਤਿਆਵਰਤ ਕਾਮਨਵੈਲਥ ਗੇਮਜ਼ ਵਿੱਚ ਦੇਸ਼ ਲਈ ਸਿਲਵਰ ਮੈਡਲ ਜਿਤਾ ਚੁੱਕੇ ਹਨ। ਨਾਲ ਹੀ ਪਹਿਲਵਾਨੀ ਸਿੱਖਦੇ ਹਨ।

  • ਹੋਮ
  • Photos
  • ਖ਼ਬਰਾਂ
  • ਸਾਕਸ਼ੀ ਮਲਿਕ ਨੇ ਸਾਥੀ ਪਹਿਲਵਾਨ ਨਾਲ ਕਰਾਈ ਮੰਗਣੀ
About us | Advertisement| Privacy policy
© Copyright@2026.ABP Network Private Limited. All rights reserved.