9 ਸਾਲ ਬਾਅਦ ਰੈਂਪ 'ਤੇ ਉਤਰੀ ਸਲਮਾਨ-ਕੈਟਰੀਨਾ ਦੀ ਜੋੜੀ
ਸਲਮਾਨ-ਕਟਰੀਨਾ ਪਰਦੇ 'ਤੇ ਅਲੀ ਅੱਬਾਸ ਜ਼ਫਰ ਦੀ ਫਿਲਮ 'ਭਾਰਤ' 'ਚ ਨਜ਼ਰ ਆਉਣਗੇ। ਕਟਰੀਨਾ ਨੂੰ ਇਹ ਰੋਲ ਪ੍ਰਿਯੰਕਾ ਚੋਪੜਾ ਦੇ ਬੈਕਆਊਟ ਕਰਨ ਤੋਂ ਬਾਅਦ ਮਿਲਿਆ ਹੈ।
ਕਟਰੀਨਾ ਰੈਂਪ 'ਤੇ ਸਲਮਾਨ ਨੂੰ ਗਾਈਡ ਕਰਦੀ ਵੀ ਦਿਖੀ। ਸਲਮਾਨ ਇਸ ਦੌਰਾਨ ਫਨੀ ਮੂਡ 'ਚ ਨਜ਼ਰ ਆਏ।
ਫਿਲਮੀ ਪਰਦੇ 'ਤੇ ਧੂਮ ਮਚਾਉਣ ਵਾਲੀ ਸਲਮਾਨ-ਕਟਰੀਨਾ ਦੀ ਜੋੜੀ ਨੇ ਰੈਂਪ 'ਤੇ ਵੀ ਧਮਾਲ ਮਚਾਇਆ। ਉਨ੍ਹਾਂ ਦੀ ਐਂਟਰੀ 'ਤੇ ਸੀਟੀਆਂ ਅਤੇ ਤਾੜੀਆਂ ਵੀ ਵੱਜੀਆਂ।
ਉਂਝ ਕੈਟਰੀਨਾ ਹਮੇਸ਼ਾ ਤੋਂ ਹੀ ਮਨੀਸ਼ ਮਲਹੋਤਰਾ ਲਈ ਰੈਂਪ 'ਤੇ ਜਲਵੇ ਬਿਖੇਰਦੀ ਹੈ ਪਰ ਇਹ ਪਹਿਲੀ ਵਾਰ ਸੀ ਜਦੋਂ ਸਲਮਾਨ ਖਾਨ ਮਨੀਸ਼ ਲਈ ਰੈਂਪ 'ਤੇ ਉਤਰੇ।
ਫੈਸ਼ਨ ਸ਼ੋਅ 'ਚ ਮਨੀਸ਼ ਮਲਹੋਤਰਾ ਨੇ ਇੰਡੋ-ਫਾਰਸੀ ਕਲੈਕਸ਼ਨ ਦਿਖਾਇਆ। ਕਟਰੀਨਾ ਇੱਥੇ ਓਲਿਵ ਗ੍ਰੀਨ ਕਲਰ ਦੇ ਲਹਿੰਗੇ 'ਚ ਨਜ਼ਰ ਆਈ।
ਜਿੱਥੇ ਇਕ ਪਾਸੇ ਬਲੈਕ ਸ਼ੇਰਵਾਨੀ 'ਚ ਸਲਮਾਨ ਖਾਨ ਕਾਫੀ ਹੈਂਡਸਮ ਨਜ਼ਰ ਆਏ, ਉੱਥੇ ਕੈਟਰੀਨਾ ਦਾ ਲੁੱਕ ਵੀ ਸ਼ਾਹੀ ਲੱਗ ਰਿਹਾ ਸੀ।
ਦੋਹਾਂ ਨੇ ਰੈਂਪ 'ਤੇ ਐਂਟਰੀ ਸਵੈਗ ਨਾਲ ਲਈ ਅਤੇ ਸ਼ੋਅ ‘ਚ ਦੋਹਾਂ ਦੀ ਕੈਮਿਸਟਰੀ ਵੀ ਦੇਖਣ ਵਾਲੀ ਸੀ।
ਬੁੱਧਵਾਰ ਨੂੰ ਸਲਮਾਨ ਖਾਨ ਅਤੇ ਕੈਟਰੀਨਾ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਲਈ ਰੈਂਪ 'ਤੇ ਬਤੌਰ ਸ਼ੋਅ-ਸਟਾਪਰ ਨਜ਼ਰ ਆਏ।