ਦਿਨਾਂ 'ਚ ਹੀ ਮੋਟੇ ਹੋ ਗਏ ਸਲਮਾਨ, ਬਿੱਗ-ਬੌਸ 'ਚ ਲੱਗਣਗੇ ਅਜੀਬ !

ਏਬੀਪੀ ਸਾਂਝਾ   |  10 Aug 2018 12:08 PM (IST)
1

ਸਲਮਾਨ ਜਲਦੀ ਹੀ ਆਪਣੇ ਸ਼ੋਅ ਬਿੱਗ-ਬੌਸ 12 ਨਾਲ ਆ ਰਹੇ ਹਨ। ਖ਼ਬਰ ਆਈ ਸੀ ਕਿ ਸਲਮਾਨ ਨੂੰ ਸ਼ੋਅ ਮੇਕਰਸ ਨੇ ਜਲਦੀ ਹੀ ਆਪਣਾ ਵਜ਼ਨ ਘੱਟ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਸ਼ੋਅ ਵਿੱਚ ਮੋਟੇ ਸਲਮਾਨ ਕਾਫੀ ਅਜੀਬ ਲੱਗਣਗੇ। ਸ਼ੋਅ 16 ਸਤੰਬਰ ਤੋਂ ਸੁਰੂ ਹੋਣ ਜਾ ਰਿਹਾ ਹੈ।

2

ਬਿੱਗ ਬੌਸ ਸ਼ੋਅ ‘ਚ ਕੈਮਰਾ ਫਰੇਮਜ਼ ਕਾਫੀ ਕਲੋਜ਼ ਹੁੰਦੇ ਹਨ ਜਿਸ ਕਾਰਨ ਫਿੱਟ ਰਹਿਣਾ ਜ਼ਰੂਰੀ ਹੈ। ਹੁਣ ਸਲਮਾਨ ਆਪਣੀ ਅਗਲੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ‘ਚ ਬਿਜ਼ੀ ਹਨ।

3

ਸਲਮਾਨ ਖ਼ਾਨ ਨੇ ‘ਭਾਰਤ’ ਦੀ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖ਼ਤਮ ਕਰ ਲਈ ਹੈ। ਇਸ ਦੀ ਅੱਗੇ ਦੀ ਸ਼ੂਟਿੰਗ ਲਈ ਉਹ ਜਲਦੀ ਹੀ ਮਾਲਟਾ ਲਈ ਰਵਾਨਾ ਹੋ ਜਾਣਗੇ। ਇਸ ਸਮੇਂ ਉਨ੍ਹਾਂ ਨਾਲ ਪਰਸਨਲ ਟ੍ਰੇਨਰ ਵੀ ਜਾਵੇਗਾ।

4

ਇਸ ਵਾਰ ਦਾ ਸੀਜ਼ਨ ਕਾਫੀ ਵੱਖਰਾ ਹੋਣ ਵਾਲਾ ਹੈ ਜਿਸ ‘ਚ ਜੋੜੀਆਂ ਨਜ਼ਰ ਆਉਣਗੀਆ ਤੇ 16 ਸਤੰਬਰ ਤੋਂ ਲੈ ਕੇ ਸ਼ੋਅ ਦਸੰਬਰ ਤਕ ਚਲੇਗਾ।

5

6

ਬੀਤੀ ਰਾਤ ਸਲਮਾਨ ਖ਼ਾਨ ਨੂੰ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ ਜਿੱਥੇ ਉਹ ਪਹਿਲਾਂ ਨਾਲੋਂ ਵਧੇ ਹੋਏ ਵਜ਼ਨ ‘ਚ ਦਿਖੇ। ਹਮੇਸ਼ਾ ਫਿੱਟ ਨਜ਼ਰ ਆਉਣ ਵਾਲੇ ਸਲਮਾਨ ਦੇ ਚਿਹਰੇ ‘ਤੇ ਝੁਰੜੀਆਂ ਸਾਫ ਨਜ਼ਰ ਆ ਰਹੀਆਂ ਸੀ।

  • ਹੋਮ
  • Photos
  • ਮਨੋਰੰਜਨ
  • ਦਿਨਾਂ 'ਚ ਹੀ ਮੋਟੇ ਹੋ ਗਏ ਸਲਮਾਨ, ਬਿੱਗ-ਬੌਸ 'ਚ ਲੱਗਣਗੇ ਅਜੀਬ !
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ