✕
  • ਹੋਮ

Samsung ਨੇ ਲਾਂਚ ਕੀਤੇ ਨਵੇ ਫੋਨ

ਏਬੀਪੀ ਸਾਂਝਾ   |  14 Jan 2017 12:46 PM (IST)
Samsung ਨੇ ਲਾਂਚ ਕੀਤੇ ਨਵੇ ਫੋਨ
1

ਗਲੈਕਸੀ J2 Ace ਵਿੱਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਪੰਜ ਮੈਗਾਪਿਕਸਲ ਦਾ ਫ਼ਰੰਟ ਕੈਮਰਾ ਦਿੱਤਾ ਗਿਆ ਹੈ। 2,600mAh ਬੈਟਰੀ ਵਾਲੇ ਡਿਵਾਈਸ ਵਿੱਚ 4G LTE, VoLTE, ਵਾਈ ਫਾਈ,ਬਲੂਟੂਥ, ਜੀਪੀਐਸ ਵਰਗੇ ਆਪਸ਼ਨ ਦਿੱਤੇ ਗਏ ਹਨ। ਗੱਲ ਕਰੀਏ ਤਾਂ ਦੂਜੇ ਸਮਰਾਟ ਫ਼ੋਨ ਗਲੈਕਸੀ J1 4G ਦੀ ਤਾਂ ਇਸ ਵਿੱਚ 4.5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ WVGA ਸੁਪਰ ਅਮੋਲੇਡ ਡਿਸਪਲੇ ਕਵਾਲਿਟੀ ਦੇ ਨਾਲ ਆਉਂਦਾ ਹੈ।

2

ਗਲੈਕਸੀ J2 Ace ਵਿੱਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ੂਲੇਸ਼ਨ 960×540 ਪਿਕਸਲਜ਼ ਹੈ। 1.4GHz ਕਵਾਡਕੋਰ ਪ੍ਰੋਸੈੱਸਰ ਦੇ ਨਾਲ 1.5 ਜੀ ਬੀ ਰੈਮ ਦਿੱਤੀ ਗਈ ਹੈ। 8 ਜੀ ਬੀ ਇੰਟਰਨਲ ਮੈਮਰੀ ਵਾਲੇ ਇਸ ਡਿਵਾਈਸ ਦੀ ਮੈਮਰੀ ਐਸ ਡੀ ਕਾਰਡ ਦੀ ਮਦਦ ਨਾਲ 256 ਜੀ ਬੀ ਤੱਕ ਵਧਾਇਆ ਜਾ ਸਕਦਾ ਹੈ।

3

ਇਸ ਦੇ ਨਾਲ ਹੀ ਗਲੈਕਸੀ J2 Ace ਵਿੱਚ ਟਰਬੋ ਸਪੀਡ ਤਕਨੀਕ ਤੋਂ ਇਲਾਵਾ ਸੁਰੱਖਿਅਤ ਵੈੱਬ ਬ੍ਰਾਊਸਿੰਗ ਦੇ ਲਈ ‘ਐਸ ਸਿਕਊਰ’ ਫ਼ੀਚਰ ਹੈ ਜੋ ਪ੍ਰਾਈਵੇਟ ਜਾਣਕਾਰੀਆਂ ਨੂੰ ਸੁਰੱਖਿਅਤ ਰੱਖਦਾ ਹੈ।

4

ਆਪਣੀ ਗਲੈਕਸੀ ਜੇ ਸੀਰੀਜ਼ ਦਾ ਵਿਸਤਾਰ ਕਰਦੇ ਹੋਏ ਸੈਮਸੰਗ ਇੰਡੀਆ ਨੇ ਸ਼ੁੱਕਰਵਾਰ ਨੂੰ ਦੋ ਨਵੇਂ ਸਮਰਾਟ ਫ਼ੋਨ ਗਲੈਕਸੀ J2 Ace ਅਤੇ ਗਲੈਕਸੀJ1 4G ਭਾਰਤੀ ਬਾਜ਼ਾਰ ਵਿੱਚ ਪੇਸ਼ ਕੀਤੇ ਹਨ।

5

ਇਹਨਾਂ ਦੀ ਕੀਮਤ 8,490 ਰੁਪਏ ਅਤੇ 6,890 ਰੁਪਏ ਰੱਖੀ ਹੈ। ਦੋਵਾਂ ਹੀ ਮਾਡਲਾਂ ਵਿੱਚ ਅਲਟਰਾ ਡਾਟਾ ਸੇਵਿੰਗ ਮੂਡ(ਯੂਡੀਐਸ), ਐਸ ਬਾਈਕ ਮੂਡ’ ਅਤੇ ‘ਐਸ ਪਾਵਰ ਪਲਾਨਿੰਗ’ ਵਰਗੇ ਫ਼ੀਚਰ ਹਨ।

  • ਹੋਮ
  • Photos
  • ਖ਼ਬਰਾਂ
  • Samsung ਨੇ ਲਾਂਚ ਕੀਤੇ ਨਵੇ ਫੋਨ
About us | Advertisement| Privacy policy
© Copyright@2026.ABP Network Private Limited. All rights reserved.