✕
  • ਹੋਮ

Samsung ਨਵਾਂ ਧਮਾਕਾ ਕਰਨ ਦੀ ਤਿਆਰੀ 'ਚ

ਏਬੀਪੀ ਸਾਂਝਾ   |  01 Feb 2017 08:25 PM (IST)
1

ਜਾਣਕਾਰੀ ਮੁਤਾਬਕ, ਇਸ ਐਸ3 ਟੈਬਲੇਟ ‘ਚ 9.7-ਇੰਚ ਦੀ ਡਿਸਪਲੇ ਹੈ ਜਿਸ ਦਾ ਸਕਰੀਨ ਰੈਜ਼ੂਲੇਸ਼ਨ 2048×1536 ਪਿਕਸਲ ਹੈ। ਇਸ ਵਿੱਚ ਸਨੈਪਡਰੈਗਨ 820 ਪ੍ਰੋਸੈਸਰ ਦੇ ਨਾਲ 4ਜੀ.ਬੀ. ਰੈਮ ਹੋਵੇਗੀ। ਇਸ ਤੋਂ ਇਲਾਵਾ ਗਲੈਕਸੀ ਟੈਬ ਐੱਸ3 ਆਊਟ ਆਫ ਬਾਕਸ ਐਂਡਰਾਇਡ ਨੂਗਾ ‘ਤੇ ਚੱਲੇਗਾ। ਇਸ ਟੈਬਲੇਟ ਦੀ ਅਹਿਮ ਖਾਸੀਅਤਾਂ ‘ਚ ਇਸ ਦੀ ਮੋਟਾਈ ਹੋਵੇਗੀ ਜੋ 5.6 ਮਿਲੀਮੀਟਰ ਰਹਿਣ ਦੀ ਸੰਭਾਵਨਾ ਹੈ।

2

ਸੈਮਸੰਗ ਜਲਦ ਹੀ ਨਵਾਂ ਟੈਬ ਲਾਂਚ ਕਰਨ ਦੀ ਤਿਆਰੀ ‘ਚ ਹੈ। ਕੰਪਨੀ ਦਾ ਇਹ ਟੈਬ ਹੋਵੇਗਾ S3 । ਇਹ ਟੈਬ 26 ਫਰਵਰੀ ਨੂੰ ਬਾਰਸਿਲੋਨਾ ‘ਚ ਹੋਣ ਵਾਲੇ ਮੋਬਾਇਲ ਵਰਲਡ ਕਾਂਗਰੇਸ ਈਵੈਂਟ ‘ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਸੈਮਸੰਗ ਨੇ ਪਹਿਲਾਂ ਇਸ ਈਵੈਂਟ ‘ਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ ਸੀ। ਪਰ ਕੰਪਨੀ ਨੇ ਹੁਣ ਟੀਜ਼ਰ ਇਮੇਜ ਜਾਰੀ ਕੀਤਾ ਹੈ ਜਿਸ ਵਿੱਚ ਇੱਕ ਟੈਬਲੇਟ ਲਾਂਚ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।

3

ਕੰਪਨੀ ਦੇ ਇਸ ਟੈਬ ‘ਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਹੋਵੇਗਾ ਅਤੇ ਇਸ ਦੇ ਵਾਈ-ਫਾਈ ਅਤੇ ਐੱਲ.ਟੀ.ਈ. ਮਾਡਲ ਪੇਸ਼ ਕੀਤੇ ਜਾਣਗੇ। ਸੂਤਰਾਂ ਮੁਤਾਬਕ ਸੈਮਸੰਗ ਗਲੈਕਸੀ ਟੈਬ ਐੱਸ3 ਨੂੰ ਦੱਖਣ ਕੋਰੀਆਈ ਬਾਜ਼ਾਰ ‘ਚ ਕਰੀਬ 600 ਡਾਲਰ (ਕਰੀਬ 41,000 ਰੁਪਏ) ‘ਚ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਵਿਕਰੀ ਮਾਰਚ ਮਹੀਨੇ ‘ਚ ਸ਼ੁਰੂ ਹੋਵੇਗੀ

  • ਹੋਮ
  • Photos
  • ਖ਼ਬਰਾਂ
  • Samsung ਨਵਾਂ ਧਮਾਕਾ ਕਰਨ ਦੀ ਤਿਆਰੀ 'ਚ
About us | Advertisement| Privacy policy
© Copyright@2026.ABP Network Private Limited. All rights reserved.