ਸੈਮਸੰਗ ਕਰੇਗਾ ਮਿੱਡ ਰੇਂਜ਼ ਧਮਾਕਾ
ਏਬੀਪੀ ਸਾਂਝਾ | 27 Sep 2016 01:04 PM (IST)
1
ਇਸ ਲੀਕ ਸਕਰੀਨ ਸ਼ੌਟ ਮੁਤਾਬਕ, ਇਸ ਸਮਾਰਟਫੋਨ ਦਾ ਮਾਡਲ ਨੰਬਰ SM-C9000 ਹੈ ਜੋ 6.0.1. ਮਾਰਸ਼ਮੈਲੋ ਓ.ਐਸ. ਦੇ ਨਾਲ ਆਏਗਾ। ਫੁੱਟ HD ਸਕਰੀਨ ਨਾਲ 64 ਜੀ.ਬੀ. ਦੀ ਇੰਟਰਨਲ ਸਟੋਰੇਜ਼ ਹੋਵੇਗੀ। ਨਾਲ ਹੀ 1.14GHz ਸਨੈਪਡਰੈਗਨ 652 ਪ੍ਰੋਸੈਸਰ ਦੇ ਨਾਲ ਆ ਸਕਦਾ ਹੈ।
2
ਹਾਲਿਆ ਗੀਕਬੈਂਚ ਤੇ AnTuTu ਲੀਕ ਮੁਤਾਬਕ ਸੈਮਸੰਗ ਦੇ ਨਵੇਂ ਗਲੈਕਸੀ C9 ਸਮਾਰਟਫੋਨ ਵਿੱਚ 6 ਜੀ.ਬੀ. ਰੈਮ ਹੋ ਸਕਦੀ ਹੈ। ਇਨ੍ਹਾਂ ਹੀ ਨਹੀਂ ਇਸ ਫੋਨ ਵਿੱਚ ਕਵਾਲਕਾਮ ਸਨੈਪਡਰੈਗਨ 652 ਪ੍ਰੋਸੈਸਰ ਵੀ ਦਿੱਤਾ ਗਿਆ ਹੈ।
3
ਮਿਡ ਰੇਂਜ ਸਮਾਰਟਫੋਨ ਵਿੱਚ ਜੇਕਰ ਤੁਸੀਂ ਬਿਹਤਰ ਸਪੈਸੀਫਿਕੇਸ਼ਨ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੀ ਮਾਰ ਵਿੱਚ ਚਾਈਨੀਜ਼ ਕੰਪਨੀ ਸ਼ਿਓਮੀ, ਵਨ ਪਲੱਸ ਜਿਹੇ ਸਮਾਰਟਫੋਨ ਬ੍ਰਾਂਡ ਦਾ ਨਾਮ ਆਉਂਦਾ ਹੈ। ਇਸ ਤਰ੍ਹਾਂ ਦੀ ਸੋਚ ਨੂੰ ਸੈਮਸੰਗ ਜਲਦ ਤੋੜ ਸਕਦੀ ਹੈ। ਖ਼ਬਰ ਹੈ ਕਿ ਕੰਪਨੀ ਆਪਣੇ ਮਿਡਰੇਂਜ ਸੈਗਮੈਂਟ ਵਿੱਚ 6 ਜੀ.ਬੀ. ਰੈਮ ਵਾਲਾ ਸਮਾਰਟਫੋਨ ਲਾਂਚ ਕਰ ਸਕਦੀ ਹੈ।