ਸੈਮਸੰਗ ਗੈਲਕਸੀ Wide: ਲੁੱਕਸ 'ਚ ਵੀ ਹੈ ਬੇਹੱਦ ਖਾਸ
ਸੈਮਸੰਗ ਨੇ ਆਪਣਾ ਨਵਾਂ ਸਮਾਰਟਫੋਨ ਸਾਊਥ ਕੋਰੀਆ ‘ਚ ਲਾਂਚ ਕਰ ਦਿੱਤਾ ਹੈ। ਸਥਾਨਕ ਬਾਜ਼ਾਰ ‘ਚ ਇਸ ਸਮਾਰਟਫੋਨ ਦੀ ਕੀਮਤ 319,000 ਕੋਰੀਅਨ ਵੌਨ (ਤਕਰੀਬਨ 18,600 ਰੁਪਏ) ਹੈ। ਇਸ ਨੂੰ ਇੱਕ-ਦੋ ਹਫਤਿਆਂ ‘ਚ ਬਾਜ਼ਾਰ ‘ਚ ਉਪਲਬਧ ਕਰਾ ਦਿੱਤਾ ਜਾਏਗਾ।
ਬੈਟਰੀ: 3000mAh , ਕੈਮਰਾ: 13-megapixel ਰਿਅਰ, 5-megapixel ਫਰੰਟ , ਵਜ਼ਨ: 171 ਗ੍ਰਾਮ , ਡਾਇਮੈਨਸ਼ਨ: 151.8 x 77.5 x 8.2mm
ਪ੍ਰੋਸੈੱਸਰ: 1.2GHz Snapdragon 410 quad-core , ਰੈਮ: 2GB , ਸਟੋਰੇਜ: 16GB
ਫੋਨ ਦੇ ਖਾਸ ਫੀਚਰ- ਡਿਸਪਲੇ: 5.5-inch ,(720×1280 pixels) TFT, ਆਪਰੇਟਿੰਗ ਸਿਸਟਮ: Android
ਫਿਲਹਾਲ ਹੋਰਨਾਂ ਬਾਜ਼ਾਰਾਂ ‘ਚ ਇਸ ਸਮਾਰਟਫੋਨ ਦੀ ਉਪਲਬਧਤਾ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ। ਮਜ਼ੇਦਾਰ ਗੱਲ ਹੈ ਕਿ ਸੈਮਸੰਗ ਗੈਲਕਸੀ ਵਾਈਡ ਦਾ ਮਾਡਲ ਨੰਬਰ SM-G600S ਹੈ। ਇਹ ਬੀਤੇ ਸਾਲ ਲਾਂਚ ਕੀਤੇ ਗਏ ਗੈਲਕਸੀ ਓਨ 7 ਦਾ ਵੀ ਮਾਡਲ ਨੰਬਰ ਸੀ। ਇਸ ਦੇ ਸਪੈਸੀਫਿਕੇਸ਼ਨ ਵੀ ਇੱਕੋ ਜਿਹੇ ਹਨ। ਸੰਭਵ ਹੈ ਕਿ ਗੈਲੇਕਸੀ ਵਾਈਡ ਦੱਖਣੀ ਕੋਰਿਆਈ ਬਾਜ਼ਾਰ ਲਈ ਗੈਲੇਕਸੀ ਓਨ 7 ਦਾ ਦੂਜਾ ਨਾਂ ਹੋਵੇ।
ਸੈਮਸੰਗ ਨੇ ਆਪਣਾ ਨਵਾਂ ਸਮਾਰਟਫੋਨ ਸਾਊਥ ਕੋਰੀਆ ‘ਚ ਲਾਂਚ ਕਰ ਦਿੱਤਾ ਹੈ। ਸਥਾਨਕ ਬਾਜ਼ਾਰ ‘ਚ ਇਸ ਸਮਾਰਟਫੋਨ ਦੀ ਕੀਮਤ 319,000 ਕੋਰੀਅਨ ਵੌਨ (ਤਕਰੀਬਨ 18,600 ਰੁਪਏ) ਹੈ। ਇਸ ਨੂੰ ਇੱਕ-ਦੋ ਹਫਤਿਆਂ ‘ਚ ਬਾਜ਼ਾਰ ‘ਚ ਉਪਲਬਧ ਕਰਾ ਦਿੱਤਾ ਜਾਏਗਾ।