Samsung ਨੇ ਲਾਂਚ ਕੀਤਾ Notebook 7 Spin ਹਾਈਬ੍ਰਿਡ ਲੈਪਟਾਪ
ਘੱਟ ਰੌਸ਼ਨੀ ‘ਚ ਆਸਾਨ ਟਾਈਪਿੰਗ ਲਈ ਇਸ ਲੈਪਟਾਪ ‘ਚ ਆਟੋ ਬੈਕਲਿਟ ਕੀਬੋਰਡ ਦਿੱਤਾ ਗਿਆ ਹੈ।
Download ABP Live App and Watch All Latest Videos
View In Appਸੈਮਸੰਗ ਦਾ ਦਾਅਵਾ ਹੈ ਕਿ ਇਹ ਲੈਪਟਾਪ 20 ਮਿੰਟ ਦੀ ਚਾਰਜਿੰਗ ‘ਚ 2 ਘੰਟਿਆਂ ਤੱਕ ਦੀ ਬੈਟਰੀ ਲਾਈਫ ਦੇ ਸਕਦਾ ਹੈ। ਫਾਸਟ ਚਾਰਜਿੰਗ ਤਕਨੀਕ ਦੇ ਨਾਲ 15.6 ਇੰਚ ਸਕਰੀਨ ਨੋਟਬੁੱਕ 7 ਸਪਿਨ 90 ਮਿੰਟ ‘ਚ ਤੇ 13.3 ਇੰਚ ਵੈਰੀਐਂਟ 100 ਮਿੰਟ ‘ਚ ਫੁੱਲ ਚਾਰਜ ਹੋ ਜਾਂਦਾ ਹੈ।
ਵਿੰਡੋਜ਼ 10 ‘ਤੇ ਅਧਾਰਤ ਟੂ-ਇਨ-ਵਨ ਲੈਪਟਾਪ ‘ਚ ਛੇਵੇਂ ਜੈਨਰੇਸ਼ਨ ਦਾ ਨਵਾਂ ਇੰਨਟੈਲ ਕੋਰ ਆਈ5 ਤੇ ਆਈ7 ਪ੍ਰੋਸੈੱਸਰ ਦਿੱਤਾ ਗਿਆ ਹੈ। ਲੈਪਟਾਪ ‘ਚ 12 ਜੀਬੀ ਰੈਮ ਹੈ। ਇਸ ਲੈਪਟਾਪ ‘ਚ ਇੱਕ ਟੀਬੀ ਦੀ ਹਾਈ ਡ੍ਰਾਈਵ ਦੇ ਨਾਲ ਐਸ.ਐਸ.ਡੀ. ਦੀ ਚੋਣ ਦੇ ਨਾਲ ਆਉਂਦਾ ਹੈ।
ਸੈਮਸੰਗ ਨੋਟਬੁੱਕ 7 ਸਪਿਨ ਪਿੱਛੇ ਤੱਕ ਪੂਰੀ ਤਰ੍ਹਾਂ ਰੋਟੇਟ ਹੋ ਜਾਂਦਾ ਹੈ। ਫਿਲਮਾਂ ਦੇਖਣ ਲਈ ਟੇਂਟ ਮੋਡ (ਟੈਬਲੇਟ ਮੋਡ ‘ਚ ਵੀ) ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਹ ਲੈਪਟਾਪ 13.3 ਤੇ 15.6 ਇੰਚ (1920×1080 ਪਿਕਸਲ) ਰਿਜ਼ੌਲੀਊਸ਼ਨ ਵਾਲੇ ਦੋ ਸਕਰੀਨ ਸਾਈਜ਼ ‘ਚ ਆਉਂਦਾ ਹੈ।
ਸੈਮਸੰਗ ਨੇ 13.3 ਇੰਚ ਤੇ 15.6 ਇੰਚ ਸਕਰੀਨ ‘ਚ ਆਪਣਾ ਨਵਾਂ ਹਾਈਬ੍ਰਿਡ ਲੈਪਟਾਪ ਨੋਟਬੁੱਕ 7 ਲਾਂਚ ਕਰ ਦਿੱਤਾ ਹੈ। ਇਹ ਨੋਟਬੁੱਕ 26 ਜੂਨ ਤੋਂ ਸੈਮਸੰਗ ਦੀ ਵੈੱਬਸਾਈਟ ‘ਤੇ ਖਰੀਦਣ ਲਈ ਉਪਲਬਧ ਹੋਵੇਗਾ। ਨੋਟਬੁੱਕ 7 ਸਪਿਨ ਦੀ ਕੀਮਤ 799.99 ਡਾਲਰ (ਤਕਰੀਬਨ 54,000 ਰੁਪਏ) ਰੱਖੀ ਗਈ ਹੈ।
- - - - - - - - - Advertisement - - - - - - - - -