ਸਾਨੀਆ-ਬਾਰਬਰਾ ਦੀ ਜੋੜੀ ਕੁਆਟਰਫਾਈਨਲ 'ਚ ਹਾਰੀ
ਕੁਆਟਰਫਾਈਨਲ ਮੈਚ 'ਚ ਸਾਨੀਆ-ਬਾਰਬਰਾ ਦੀ ਜੋੜੀ ਨੇ ਦਮਦਾਰ ਸ਼ੁਰੂਆਤ ਕੀਤੀ। ਦੋਨੋ ਜੋੜੀਆਂ ਨੇ ਪ੍ਰਭਾਵਿਤ ਕੀਤਾ ਅਤੇ ਦਮਦਾਰ ਖੇਡ ਵਿਖਾਇਆ। ਪਰ ਫਿਰ ਦੂਜੇ ਸੈਟ 'ਚ ਸਾਨੀਆ-ਬਾਰਬਰਾ ਦੀ ਜੋੜੀ ਨੇ ਹਥਿਆਰ ਸੁੱਟ ਦਿੱਤੇ ਅਤੇ ਮੈਚ ਗਵਾ ਦਿੱਤਾ।
Download ABP Live App and Watch All Latest Videos
View In Appਫਰੈਂਚ ਜੋੜੀ ਨੇ ਸਾਨੀਆ-ਬਾਰਬਰਾ ਦੀ ਜੋੜੀ ਨੂੰ 69 ਮਿਨਟ 'ਚ ਹੀ ਮਾਤ ਦੇ ਦਿੱਤੀ। ਫਰੈਂਚ ਜੋੜੀ ਨੇ ਇਹ ਮੈਚ 7-6, 6-1 ਦੇ ਫਰਕ ਨਾਲ ਆਪਣੇ ਨਾਮ ਕੀਤਾ। ਇਸ ਹਾਰ ਦੇ ਨਾਲ ਹੀ US ਓਪਨ 'ਚ ਭਾਰਤੀ ਚੁਨੌਤੀ ਵੀ ਖਤਮ ਹੋ ਗਈ ਹੈ। ਰੋਹਨ ਬੋਪੰਨਾ, ਲੀਐਂਡਰ ਪੇਸ ਅਤੇ ਸਾਕੇਤ ਮਾਏਨੇਨੀ ਆਪਣੇ ਵੱਖ-ਵੱਖ ਵਰਗ ਦੇ ਮੁਕਾਬਲੇ ਹਾਰ ਕੇ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੇ ਸਨ।
ਵਿਸ਼ਵ ਦੀ ਨੰਬਰ 1 ਡਬਲਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੀ ਚੈਕ ਰਿਪਬਲਿਕ ਦੀ ਜੋੜੀਦਾਰ ਬਾਰਬਰਾ ਸਟ੍ਰਾਈਕੋਵਾ US ਓਪਨ ਗ੍ਰੈਂਡ ਸਲੈਮ ਤੋਂ ਬਾਹਰ ਹੋ ਗਈ ਹੈ। ਟੂਰਨਾਮੈਂਟ ਦੇ ਕੁਆਟਰਫਾਈਨਲ 'ਚ ਸਾਨੀਆ-ਬਾਰਬਰਾ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਜੋੜੀ ਟੂਰਨਾਮੈਂਟ ਦੀ ਨੰਬਰ 1 ਜੋੜੀ, ਕੈਰੋਲੀਨ ਗਾਰਸੀਆ ਅਤੇ ਕ੍ਰਿਸਟੀਨਾ ਮਲੈਡੈਨੋਵਿਕ ਦੀ ਜੋੜੀ ਤੋਂ ਸਿਧੇ ਸੈਟਾਂ 'ਚ ਮੈਚ ਹਾਰ ਗਈ।
- - - - - - - - - Advertisement - - - - - - - - -