ਸੰਜੇ ਦੱਤ ਦੀ ਧੀ ਤ੍ਰਿਸ਼ਲਾ 30ਈਆਂ ਤੋਂ ਟੱਪੀ

ਏਬੀਪੀ ਸਾਂਝਾ   |  12 Aug 2018 01:59 PM (IST)
ਸੰਜੇ ਦੱਤ ਦੀ ਧੀ ਤ੍ਰਿਸ਼ਲਾ 30ਈਆਂ ਤੋਂ ਟੱਪੀ
1

ਤ੍ਰਿਸ਼ਾਲਾ ਦੇ ਇਸ ਖਾਸ ਦਿਨ 'ਤੇ ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ। ਜਿਸ ਮੁਹੱਬਤ ਨਾਲ ਮਾਨਿਅਤਾ ਨੇ ਤ੍ਰਿਸ਼ਾਲਾ ਨੂੰ ਜਨਮ ਦਿਨ ਮੁਬਾਰਕਬਾਦ ਭੇਜੀ ਇਸ ਤੋਂ ਜ਼ਾਹਿਰ ਹੈ ਕਿ ਦੋਵਾਂ ਦਰਮਿਆਨ ਨਿੱਘਾ ਰਿਸ਼ਤਾ ਹੈ।

2

ਤ੍ਰਿਸ਼ਾਲਾ ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਬੇਟੀ ਹੈ। ਰਿਚਾ ਦਾ ਵਿਆਹ ਨਿਊਯਾਰਕ 'ਚ ਸਾਲ 1987 'ਚ ਹੋਇਆ ਸੀ ਤੇ ਸਾਲ 1996 'ਚ ਕੈਂਸਰ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।

3

ਤ੍ਰਿਸ਼ਾਲਾ ਨੇ ਆਪਣੇ ਪੋਸਟ 'ਚ ਰੱਬ ਦਾ ਸ਼ੁਕਰੀਆ ਕਰਨ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਉਨ੍ਹਾਂ ਨੂੰ ਜਨਮ ਦਿਨ ਮੁਬਾਰਕਬਾਦ ਭੇਜੀ। ਉਨ੍ਹਾਂ ਇਹ ਵੀ ਲਿਖਿਆ ਕਿ ਉਹ ਆਪਣੀ ਜ਼ਿੰਦਗੀ ਦੇ ਅਗਲੇ ਸਾਲਾਂ ਨੂੰ ਕਈ ਯਾਦਾਂ ਨਾਲ ਭਰਨ ਲਈ ਬੇਤਾਬ ਹੈ।

4

ਪਿਛਲੇ ਮਹੀਨੇ 29 ਜੁਲਾਈ ਨੂੰ ਸੰਜੇ ਦੱਤ ਨੇ ਆਪਣਾ 59ਵਾਂ ਜਨਮ ਦਿਨ ਮਨਾਇਆ ਸੀ। ਇਸ ਦੌਰਾਨ ਤ੍ਰਿਸ਼ਾਲਾ ਨੇ ਆਪਣੇ ਇਮਸਟਾਗ੍ਰਾਮ 'ਤੇ ਪਾਪਾ ਸੰਜੇ ਨਾਲ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ।

5

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਸੰਜੇ ਦੱਤ ਤੇ ਰਿਚਾ ਸ਼ਰਮਾ ਦੀ ਧੀ ਤ੍ਰਿਸ਼ਾਲਾ ਦੱਤ 10 ਅਗਸਤ ਨੂੰ 30 ਸਾਲ ਦੀ ਹੋ ਗਈ ਹੈ। ਆਪਣੇ 30ਵੇਂ ਜਨਮ ਦਿਨ 'ਤੇ ਤ੍ਰਿਸ਼ਾਲਾ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ।

  • ਹੋਮ
  • Photos
  • ਮਨੋਰੰਜਨ
  • ਸੰਜੇ ਦੱਤ ਦੀ ਧੀ ਤ੍ਰਿਸ਼ਲਾ 30ਈਆਂ ਤੋਂ ਟੱਪੀ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ