ਸੰਜੇ ਦੱਤ ਦੀ ਧੀ ਤ੍ਰਿਸ਼ਲਾ ਇੱਕ ਵਾਰ ਫਿਰ ਸੁਰਖੀਆਂ 'ਚ
ਅਕਸਰ ਹੀ ਉਹ ਸੰਜੇ ਦੱਤ ਤੇ ਮਾਨਿਅਤਾ ਦੱਤ ਸਮੇਤ ਪੂਰੇ ਪਰਿਵਾਰ ਨਾਲ ਚੰਗਾ ਸਮਾਂ ਬਿਤਾਉਂਦੀ ਹੈ ਜਿਸ ਦੀਆਂ ਤਸਵੀਰਾਂ ਵੀ ਉਹ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਹੈ।
ਇਸ ਵੇਲੇ ਤ੍ਰਿਸ਼ਲਾ ਵਿਦੇਸ਼ ਚ ਆਪਣੇ ਨਾਨਾ-ਨਾਨੀ ਨਾਲ ਰਹਿ ਰਹੀ ਹੈ।
ਸੰਜੇ ਦੱਤ ਨੇ ਇਕ ਇੰਟਰਵਿਊ 'ਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਤ੍ਰਿਸ਼ਲਾ ਐਕਟਿੰਗ ਦੀ ਦੁਨੀਆ ਦਾ ਸੁਫਨਾ ਲੈ ਰਹੀ ਹੈ ਪਰ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਧੀ ਬਾਲੀਵੁੱਡ ਚ ਆਏ।
ਤ੍ਰਿਸ਼ਲਾ ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਬੇਟੀ ਹੈ। ਰਿਚਾ ਨੇ ਸਾਲ 1987 'ਚ ਸੰਜੇ ਦੱਤ ਨਾਲ ਵਿਆਹ ਕੀਤਾ ਸੀ ਇਸਤੋਂ ਬਾਅਦ 1996 'ਚ ਬ੍ਰੇਨ ਟਿਊਮਰ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ।
ਤ੍ਰਿਸ਼ਲਾ ਮੀਡੀਆ 'ਚ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਹੀ ਆਪਣੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਤ੍ਰਿਸ਼ਲਾ ਪੋਸਟ ਗ੍ਰੈਜੂਏਟ ਤੋਂ ਅੱਗੇ ਵੀ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹੈ।
ਇਸ ਮਾਮਲੇ 'ਚ ਸੰਜੇ ਦੱਤ ਦੀ ਧੀ ਜ਼ਰਾ ਬਾਕੀ ਸਿਤਾਰਿਆਂ ਦੇ ਬੱਚਿਆਂ ਤੋਂ ਵੱਖਰੀ ਹੈ। ਉਹ ਆਪਣੀ ਪੜ੍ਹਾਈ ਤੇ ਹੀ ਪੂਰਾ ਧਿਆਨ ਲਾ ਰਹੀ ਹੈ।
ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਫਿਲਮੀ ਸਿਤਾਰਿਆਂ ਦੇ ਬੱਚੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਹੀ ਬਾਲੀਵੁੱਡ ਡੈਬਿਊ ਦੀ ਹੋੜ 'ਚ ਲੱਗ ਜਾਂਦੇ ਹਨ।
ਇਸ ਮੌਕੇ ਤ੍ਰਿਸ਼ਲਾ ਨੇ ਆਪਣੇ ਦੋਸਤਾਂ ਨਾਲ ਕੇਕ ਕੱਟ ਕੇ ਖੁਸ਼ੀ ਮਨਾਈ ਤੇ ਤਸਵੀਰ ਵੀ ਸਾਂਝੀ ਕੀਤੀ।
ਤ੍ਰਿਸ਼ਲਾ ਨੇ ਹਾਲ ਹੀ 'ਚ ਮਾਸਟਰ ਡਿਗਰੀ ਪ੍ਰਾਪਤ ਕਰ ਲਈ ਹੈ ਤੇ ਹੁਣ ਉਹ ਪੋਸਟ ਗ੍ਰੈਜੂਏਟ ਹੋ ਗਈ ਹੈ।
ਅਕਸਰ ਹੀ ਆਪਣੀ ਖੂਬਸੂਰਤੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿਣ ਵਾਲੀ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਵੱਡੀ ਧੀ ਤ੍ਰਿਸ਼ਲਾ ਦੱਤ ਇਸ ਵਾਰ ਆਪਣੀ ਜ਼ਿੰਦਗੀ ਦੀ ਵੱਡੀ ਪ੍ਰਾਪਤੀ ਨਾਲ ਸੁਰਖੀਆਂ 'ਚ ਹੈ।