ਸੰਤ ਨੇ ਕਿਵੇਂ ਦਿੱਤਾ ਨਦੀ ਨੂੰ ਉਸ ਦਾ ਰੂਪ

ਖੂਬਸੂਰਤ ਵੇਈ ਉਤੇ ਸੰਤ ਬਲਵੀਰ ਸਿੰਘ ਸੀਚੇਵਾਲ।
ਮਰਹੂਮ ਰਾਸ਼ਟਰਪਤੀ ਏਪੀਜੇ ਅਬਦਲ ਕਲਾਮ ਨੇ ਦੇਸ਼ ਦੇ ਨਾਮ ਦਿੱਤੇ ਆਪਣੇ ਭਾਸ਼ਣ ਦੌਰਾਨ ਵੇਈਂ ਦੀ ਸਫ਼ਾਈ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਪਾਏ ਗਏ ਯੋਗਦਾਨ ਦੀ ਪ੍ਰਸੰਸਾ ਕੀਤੀ।
ਇਸ ਤੋਂ ਬਾਅਦ ਬਲਵੀਰ ਸਿੰਘ ਸੀਚੇਵਾਲ ਨੇ ਬਿਨਾ ਸਰਕਾਰੀ ਮਦਦ ਦੇ ਲੋਕਾਂ ਦੀ ਮਦਦ ਨਾਲ ਸਫ਼ਾਈ ਦਾ ਕੰਮ ਸ਼ੁਰੂ ਕੀਤਾ। ਸਾਲਾਂ ਦੀ ਮਿਹਨਤ ਰੰਗ ਲਿਆਈ ਤੇ ਵੇਈਂ ਸਾਫ਼ ਹੋ ਗਈ।
ਵੇਈਂ ਦੀ ਤਰਜ਼ ਉੱਤੇ ਗੰਗਾ ਨਦੀ ਨੂੰ ਸਾਫ਼ ਕਰਨ ਲਈ ਸੀਚੇਵਾਲ ਮਾਡਲ ਨੂੰ ਅਪਣਾਇਆ ਗਿਆ ਹੈ। ਇਸ ਲਈ ਬਕਾਇਦਾ ਕੇਂਦਰੀ ਜਲ ਸਰੋਤ ਮੰਤਰੀ ਓਮਾ ਭਾਰਤੀ ਸਮੇਤ ਉਨ੍ਹਾਂ ਦੇ ਮੰਤਰਾਲੇ ਦੇ ਮਾਹਿਰਾਂ ਦੀ ਟੀਮ ਨੇ ਪੂਰੀ ਮੁਹਿੰਮ ਨੂੰ ਜਾਣਿਆ ਗਿਆ।
ਸ਼੍ਰੀ ਗੁਰੂ ਨਾਨਕ ਦੇਵ ਦੀ ਛੋਹ ਪ੍ਰਾਪਤ ਪ੍ਰਦੂਸ਼ਿਤ ਹੋਈ ਪਵਿੱਤਰ ਵੇਈਂ ਨਦੀ ਨੂੰ ਸਾਫ਼ ਕਰਕੇ ਸੰਤ ਸੀਚੇਵਾਲ ਲੋਕ ਦੇ ਸਾਹਮਣੇ ਆਏ ਸਨ।
ਵਾਤਾਵਰਨ ਲਈ ਕੰਮ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਚੋਣ ਪਦਮਸ਼੍ਰੀ ਪੁਰਸਕਾਰ ਲਈ ਹੋਈ ਹੈ।
1992 ਵਿੱਚ ਆਪਣੇ ਪਿੰਡ ਸੀਚੇਵਾਲ ਤੋਂ ਨਦੀ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਸੀ ਕਿਉਂਕਿ ਗੰਦੇ ਪਾਣੀ ਕਾਰਨ ਨਦੀ ਆਪਣਾ ਰੂਪ ਖੋਹ ਚੁੱਕੀ ਸੀ।