✕
  • ਹੋਮ

ਕਾਂਗਰਸੀ ਲੀਡਰ ਨੇ ਸੀਚੇਵਾਲ ਨਾਲ ਚਿੱਟੇ ਤੇ ਕਾਲ਼ੇ ਪਾਣੀ ਖਿਲਾਫ਼ ਕੱਢਿਆ ਮਾਰਚ

ਏਬੀਪੀ ਸਾਂਝਾ   |  07 Jul 2018 02:10 PM (IST)
ਕਾਂਗਰਸੀ ਲੀਡਰ ਨੇ ਸੀਚੇਵਾਲ ਨਾਲ ਚਿੱਟੇ ਤੇ ਕਾਲ਼ੇ ਪਾਣੀ ਖਿਲਾਫ਼ ਕੱਢਿਆ ਮਾਰਚ
1

ਸੰਤ ਸੀਚੇਵਾਲ ਨੇ ਕਿਹਾ ਕਿ ਨਸ਼ਾ ਤਸਕਰ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਲਈ ਹਰ ਤਰੀਕਾ ਵਰਤਦੇ ਹਨ ਤੇ ਸਰਕਾਰ ਵੀ ਇਨ੍ਹਾਂ ਨਸ਼ਾ ਤਸਕਰਾਂ 'ਤੇ ਕਾਬੂ ਪਾਉਣ 'ਚ ਅਸਮਰੱਥ ਰਹੀ ਹੈ।

2

ਇਕ ਮੌਕੇ ਸੀਚੇਵਾਲ ਨੇ ਕਿਹਾ ਕਿ ਲੀਡਰ ਆਪਣਾ ਡੋਪ ਟੈਸਟ 'ਤੇ ਲਾਉਣ ਵਾਲਾ ਸਮਾਂ ਨਸ਼ੇ ਨੂੰ ਰੋਕਣ ਲਈ ਲਾਉਣ ਤਾਂ ਜ਼ਿਆਦਾ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਨਾਲ ਅੱਜ ਤੱਕ ਕੋਈ ਲੀਡਰ ਨਹੀਂ ਮਰਿਆ ਇੱਥੇ ਮੁੱਦਾ ਪੰਜਾਬ ਦੇ ਨੌਜਵਾਨਾਂ ਦਾ ਹੈ।

3

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਨਸ਼ੇ ਨਾਲ ਲੀਡਰ ਨਹੀਂ ਆਮ ਬੰਦਾ ਮਰ ਰਿਹਾ ਹੈ ਇਸ ਲਈ ਲੀਡਰ ਆਪਣੇ ਡੋਪ ਟੈਸਟ ਦੀ ਥਾਂ ਨਸ਼ਾ ਰੋਕਣ ਵੱਲ ਧਿਆਨ ਦੇਣ।

4

5

ਦੂਜੇ ਪਾਸੇ ਹਰਦੇਵ ਲਾਡੀ ਨੇ ਕਿਹਾ ਕਿ ਅਜੇ ਪੂਰੀ ਤਰ੍ਹਾਂ ਨਸ਼ੇ ਦਾ ਖਾਤਮਾ ਨਹੀਂ ਹੋਇਆ ਅਸੀਂ ਨਸ਼ੇ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਲਾਡੀ ਨੇ ਕਿਹਾ ਕਿ ਨਸ਼ੇ ਦੀ ਰੋਕਥਾਮ ਲਈ ਅਸੀਂ ਪਿੰਡ ਪੱਧਰ 'ਤੇ ਸਾਂਝਾ ਮੋਰਚਾ ਬਣਾ ਕੇ ਕੰਮ ਕਰਾਂਗੇ।

6

ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਦੇ ਦੋ ਪਿੰਡਾਂ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਤੇ ਇਸ ਬਾਰੇ ਮੈਂ ਮੁੱਖ ਮੰਤਰੀ ਨੂੰ ਵੀ ਇਸ ਬਾਰੇ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇੱਥੋਂ ਨਸ਼ਾ ਸ਼ਾਹਕੋਟ ਵਿੱਚ ਸਪਲਾਈ ਹੁੰਦਾ ਹੈ।

  • ਹੋਮ
  • Photos
  • ਖ਼ਬਰਾਂ
  • ਕਾਂਗਰਸੀ ਲੀਡਰ ਨੇ ਸੀਚੇਵਾਲ ਨਾਲ ਚਿੱਟੇ ਤੇ ਕਾਲ਼ੇ ਪਾਣੀ ਖਿਲਾਫ਼ ਕੱਢਿਆ ਮਾਰਚ
About us | Advertisement| Privacy policy
© Copyright@2026.ABP Network Private Limited. All rights reserved.