Sapna Choudhary: ਹਰਿਆਣਵੀਂ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ, ਵੇਖੋ ਤਸਵੀਰਾਂ
ਸਾਲ 2017 ਵਿੱਚ ਸਪਨਾ ਦਾ ਦਿਲ ਚੋਰੀ ਕਰਨ ਵਾਲਾ ਵੀਰ ਸਾਹੂ ਗਾਇਕ, ਸੰਗੀਤਕਾਰ, ਗੀਤਕਾਰ ਤੇ ਹਰਿਆਣਵੀਂ ਅਦਾਕਾਰ ਹੈ। ਉਹ ਬੱਬੂ ਮਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਸਪਨਾ ਦੇ ਪਤੀ ਨੇ ਫੇਸਬੁੱਕ ਲਾਈਵ 'ਤੇ ਕਿਹਾ- ਜਿਹੜੇ ਮੇਰੇ ਭਰਾ ਹਨ, ਛੋਟੇ ਜਾਂ ਵੱਡੇ... ਉਹ ਸੁਣ ਲਿਓ...ਇਹ ਤੁਹਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ... ਮੇਰੇ ਭਰਾ ਥਾਰਾ ਭਾਈ ਬਾਪੂ ਬਣ ਗਿਆ। ਅੱਜ ਮੈਂ ਸਿਰਫ ਇੱਕ ਗਾਇਕ ਕਲਾਕਾਰ ਨਹੀਂ, ਬਲਕਿ ਇੱਕ ਜ਼ਿੰਮੇਵਾਰ ਪਰਿਵਾਰ ਵਾਲਾ ਬੋਲ ਰਿਹਾ ਹਾਂ।
ਸਪਨਾ ਚੌਧਰੀ ਨੇ ਆਪਣੇ ਸਹੁਰੇ ਖੇਤਰ ਦੇ ਨਿੱਜੀ ਹਸਪਤਾਲ ਵਿੱਚ ਐਤਵਾਰ ਨੂੰ ਬੇਟੇ ਨੂੰ ਜਨਮ ਦਿੱਤਾ। ਉਸ ਦੇ ਪਤੀ ਨੇ ਇਸ ਬਾਰੇ ਆਪਣੇ ਆਪ ਫੇਸਬੁੱਕ ਲਾਈਵ ਰਾਹੀਂ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ਸਪਨਾ ਦਾ ਵਿਆਹ ਇਸੇ ਸਾਲ ਹੋਇਆ ਸੀ। ਸਪਨਾ ਨੇ ਜਨਵਰੀ ਵਿੱਚ ਮਸ਼ਹੂਰ ਹਰਿਆਣਵੀਂ ਗਾਇਕ-ਕਲਾਕਾਰ ਵੀਰ ਸਾਹੂ ਨਾਲ ਵਿਆਹ ਹੋਇਆ ਕਰਵਾਇਆ।
ਮਸ਼ਹੂਰ ਹਰਿਆਣਵੀਂ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਦੇ ਘਰ ਖੁਸ਼ਖਬਰੀ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਪਨਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਮਾਂ-ਪੁੱਤਰ ਦੋਵੇਂ ਬਿਲਕੁਲ ਤੰਦਰੁਸਤ ਹਨ।