ਰੋਹਿਤ ਸ਼ੈੱਟੀ ਨੂੰ 'ਗੁਰੂ' ਧਾਰ ਬੜੀ ਖੁਸ਼ ਹੈ ਸੈਫ਼ ਦੀ ਧੀ, ਵੇਖੋ ਤਸਵੀਰਾਂ
ਸਾਰਾ ਦੀ ‘ਕੇਦਾਰਨਾਥ’ ਤੋਂ ਪਹਿਲਾਂ ਉਹ ਰੋਹਿਤ ਸ਼ੈੱਟੀ ਦੀ ਫ਼ਿਲਮ ‘ਸਿੰਬਾ’ ‘ਚ ਰਣਵੀਰ ਸਿੰਘ ਦੇ ਨਾਲ ਨਜ਼ਰ ਆਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਪਹਿਲਾਂ ਹੈਦਰਾਬਾਦ ‘ਚ ਹੋ ਚੁੱਕੀ ਹੈ ਅਤੇ ਹਾਲ ਹੀ ‘ਚ ਖ਼ਬਰ ਆਈ ਸੀ ਕਿ ਫ਼ਿਲਮ ਦਾ ਇੱਕ ਸਪੈਸ਼ਲ ਗਾਣਾ ਸਵੀਟਜ਼ਰਲੈਂਡ ‘ਚ ਸ਼ੂਟ ਹੋਣਾ ਹੈ।
ਸਾਰਾ ਦੀਤ ਤਸਵੀਰਾਂ ਦੇਖ ਕੇ ਫੈਨਸ ਕਾਫੀ ਖੁਸ਼ ਹਨ ਅਤੇ ਉਸ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਵੀ ਕਰ ਰਹੇ ਹਨ। ਕੁਝ ਤਾਂ ਸਾਰਾ ਨੂੰ ਸਵਾਲ ਵੀ ਕਰ ਰਹੇ ਹਨ ਕੀ ਉਹ ਇੰਨੀ ਕਿਉਟ ਕਿਉਂ ਹੈ?
ਸੈਫ ਅਲੀ ਅਤੇ ਅਮ੍ਰਿਤਾ ਦੀ ਧੀ ਸਾਰਾ ਅਲੀ ਖ਼ਾਨ ਜਲਦੀ ਹੀ ਸਿਲਵਰ ਸਕਰੀਨ ‘ਤੇ ਨਜ਼ਰ ਆਉਣ ਵਾਲੀ ਹੈ। ਸਾਰਾ ਆਪਣੀ ਇੱਕ ਫ਼ਿਲਮ ‘ਕੇਦਾਰਨਾਥ’ ਦੀ ਸ਼ੂਟਿੰਗ ਕਰ ਚੁੱਕੀ ਹੈ ਜਿਸ ‘ਚ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਨਜ਼ਰ ਆਵੇਗੀ।
ਹਾਲ ਹੀ ‘ਚ ਸਾਰਾ ਦੀਆਂ ਸਵੀਟਜ਼ਰਲੈਂਡ ਤੋਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ‘ਚ ਸਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਆਪਣੀਆਂ ਫ਼ਿਲਮਾਂ ਦੇ ਨਾਲ ਸਾਰਾ ਜਲਦੀ ਹੀ ਪਾਪਾ ਸੈਫ ਦੇ ਨਾਲ ਛੋਟੇ ਪਰਦੇ ‘ਤੇ ਵੀ ਡੈਬਿਊ ਕ ਰਹੀ ਹੈ। ਜੀ ਹਾਂ, ਸਾਰਾ-ਸੈਫ ਦੇ ਨਾਲ ਕਰਨ ਜੌਹਰ ਦੇ ਚੈਟ ਸ਼ੋਅ ‘ਕੌਫ਼ੀ ਵੀਦ ਕਰਨ’ ‘ਚ ਨਜ਼ਰ ਆਵੇਗੀ। ਜਿਸ ‘ਚ ਇਸ ਜੋੜੀ ਨੂੰ ਦੇਖਣਾ ਕਾਫੀ ਦਿਲਚਸਪ ਹੋਵੇਗਾ।