ਗਹਿਣਿਆਂ ਦੀ ਸ਼ੌਕੀਨ ਸੈਫ਼ ਦੀ ਧੀ ਸਾਰਾ
ਸਾਰਾ ਦੀ ਜੁਇਲਰੀ ਸ਼ੌਪਿੰਗ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸਾਰਾ ਇਥੇ ਗਲੈਮਰਸ ਲੁੱਕ ‘ਚ ਕਾਫੀ ਖ਼ੂਬਸੂਰਤ ਨਜ਼ਰ ਆਈ ਰਹੀ ਸੀ। ਫੈਨਸ ਨੂੰ ਸਾਰਾ ਦੀ ਇਹ ਲੁੱਕ ਕਾਫੀ ਪਸੰਦ ਆਵੇਗੀ।
ਸਾਰਾ ਅਲੀ ਖ਼ਾਨ ਟ੍ਰਡੀਸ਼ਨਲ ਅਤੇ ਵੈਸਟਰਨ ਹਰ ਲੁੱਕ ‘ਚ ਖੂਬਸੂਰਤ ਲੱਗਦੀ ਹੈ। ਪਰ ਅੱਜ ਤਕ ਸਾਰਾ ਨੂੰ ਜ਼ਿਆਦਾਤਰ ਰਿਵਾਇਤੀ ਹਿੰਦੁਸਤਾਨੀ ਪਹਿਰਾਵੇ ‘ਚ ਹੀ ਦੇਖਿਆ ਗਿਆ ਹੈ।
ਇਸ ਐਗਜ਼ੀਬਿਸ਼ਨ ‘ਚ ਸਾਰਾ ਨੇ ਵਾਈਟ ਕਲਰ ਦਾ ਗਾਊਨ ਪਾਈਆ ਸੀ ਅਤੇ ਨਾਲ ਸਾਰਾ ਨੇ ਹੱਥ ‘ਚ ਘੁੰਗਰੂਆਂ ਵਾਲਾ ਕੜਾ ਪਾਇਆ ਸੀ। ਸਾਰਾ ਦੇ ਪੈਰਾਂ ‘ਚ ਮੋਜੜੀ ਪਾਈ ਜੱਚ ਰਹੀ ਸੀ।
ਸਾਰਾ ਡੈਬਿਊ ਤੋਂ ਪਹਿਲਾਂ ਹੀ ਫੈਨਸ ‘ਚ ਕਾਫੀ ਫੇਮਸ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।
‘ਕੇਦਾਰਨਾਥ’ ‘ਚ ਸਾਰਾ, ਸੁਸ਼ਾਂਤ ਸਿੰਘ ਰਾਜਪੁਤ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ ਜਦੋਂ ਕਿ ਰੋਹਿਤ ਸ਼ੈਟੀ ਦੀ ਫ਼ਿਲਮ ‘ਸਿੰਬਾ’ ‘ਚ ਉਹ ਰਣਵੀਰ ਸਿੰਘ ਦੇ ਨਾਲ ਸਕਰੀਨ ‘ਤੇ ਨਜ਼ਰ ਆਉਣ ਵਾਲੀ ਹੈ।
ਸਾਰਾ ਜਲਦੀ ਹੀ ਬਾਲੀੱਵੁਡ ‘ਚ ਡੈਬਿਊ ਕਰਦੀ ਨਜ਼ਰ ਆਉਣ ਵਾਲੀ ਹੈ। ਸਾਰਾ ਆਪਣੀ ਫ਼ਿਲਮ ‘ਕੇਦਾਰਨਾਥ’ ਦੀ ਸ਼ੂਟਿੰਗ ਕਰ ਚੁੱਕੀ ਹੈ ਜਦੋਂ ਕਿ ਉਹ ਦੂਜੀ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ ਕਰ ਰਹੀ ਹੈ।
ਇਸ ਤੋਂ ਪਹਿਲਾਂ ਵੀ ਸਾਰਾ ਨੂੰ ਕਈਂ ਵਾਰ ਦੋਸਤਾਂ ਦੇ ਨੲਲ ਮਸਤੀ ਕਰਦੇ ਦੇਖੀਆ ਗਿਆ ਹੈ। ਉਹ ਅਪਾਣੇ ਦੋਸਤਾਂ ਦੇ ਨਾਲ ਕੁਆਲਟੀ ਟਾਈਮ ਸਪੈਂਡ ਕਰਦੀ ਨਜ਼ਰ ਆਉਂਦੀ ਹੈ।
ਸਾਰਾ ਦੀ ਹਾਲ ਹੀ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹ ਹੈ ਜਿਸ ‘ਚ ਪਹਿਲਾਂ ਉਹ ਮੀਡੀਆ ਪਰਸਨ ਨਾਲ ਤਸਵੀਰਾਂ ਕਲਿੱਕ ਕਰਨ ‘ਤੇ ਨਾਰਾਜ਼ ਹੁੰਦੀ ਹੈ ਅਤੇ ਬਾਅਦ ‘ਚ ਉਸ ਤੋਂ ਮੁਆਫੀ ਵੀ ਮੰਗਦੀ ਹੈ।
ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖ਼ਾਨ ਆਪਣੇ ਬਾਲੀਵੁੱਡ ਡੈਬਿਊ ਤੋਂ ਪਹਿਲਾਂ ਹੀ ਲਾਈਮਲਾਈਟ ‘ਚ ਰਹਿੰਦੀ ਹੈ। ਹਾਲ ਹੀ ‘ਚ ਸਾਰਾ ਦਿੱਲੀ ‘ਚ ਆਪਣੀਆਂ ਸਹੇਲੀਆਂ ਦੇ ਨਾਲ ਗਹਿਣੀਆਂ ਦੀ ਖਰੀਦਦਾਰੀ ਕਰਦੀ ਨਜ਼ਰ ਆਈ।