✕
  • ਹੋਮ

ਇਸ ਵਾਰ ਨਹੀਂ ਰੁਕੇਗਾ ਸਰਬੱਤ ਖਾਲਸਾ, ਦੇਖੋ ਤਸਵੀਰਾਂ

ਏਬੀਪੀ ਸਾਂਝਾ   |  06 Dec 2016 04:54 PM (IST)
ਇਸ ਵਾਰ ਨਹੀਂ ਰੁਕੇਗਾ ਸਰਬੱਤ ਖਾਲਸਾ, ਦੇਖੋ ਤਸਵੀਰਾਂ
1

ਜਾਣਕਾਰੀ ਮੁਤਾਬਕ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਸਮਰਥਕ ਅੱਜ ਸਵੇਰੇ 5 ਵਜੇ ਸਰਬੱਤ ਖਾਲਸਾ ਲਈ ਮਿਥੀ ਥਾਂ 'ਤੇ ਪਹੁੰਚੇ ਅਤੇ 6 ਵਜੇ ਦੇ ਕਰੀਬ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਅਖੰਡ ਪਾਠ ਸ਼ੁਰੂ ਕਰ ਦਿੱਤਾ ਗਿਆ ਹੈ।

2

ਸਰਬੱਤ ਖਾਲਸਾ 'ਚ ਸਿਰਫ ਇੱਕ ਦਿਨ ਬਾਕੀ ਹੈ, ਪਹਿਲਾਂ ਸਰਬੱਤ ਖਾਲਸਾ 10 ਨਵੰਬਰ ਨੂੰ ਐਲਾਨਿਆ ਗਿਆ ਸੀ ਪਰ ਪਲਿਸ ਤੇ ਸਰਕਾਰ ਦੀਆਂ ਅੜਚਣਾਂ ਕਰਾਨ ਹੋ ਨਹੀਂ ਸੀ ਸਕਿਆ, ਜਿਸਤੋਂ ਬਾਅਦ ਨਵੀਂ ਤਾਰੀਖ 10 ਦਸੰਬਰ ਐਲਾਨ ਦਿੱਤੀ ਗਈ ਸੀ। ਪਰ ਇਸ ਵਾਰ ਵੀ ਸਥਿਤੀ ਤਣਾਅਪੂਰਨ ਹੀ ਕਹੀ ਜਾ ਸਕਦੀ ਹੈ ਕਿਉਂਕਿ ਪ੍ਰਸ਼ਾਸਨ ਸਰਬੱਤ ਖਾਲਸਾ ਲਈ ਥਾਂ ਦੀ ਮਨਜ਼ੂਰੀ ਨਹੀਂ ਦੇ ਰਿਹਾ ਅਤੇ ਸਮਾਗਮ ਦੇ ਆਗੂ ਸਰਬੱਤ ਖਾਲਸਾ ਤਲਵੰਡੀ ਸਾਬੋ ਵਿਖੇ ਹੀ ਕਰਵਾਏ ਜਾਣ ਨੂੰ ਲੈ ਕੇ ਬਜਿੱਦ ਨੇ।

3

ਇਹ ਜਾਣਕਾਰੀ ਮਿਲਣ 'ਤੇ ਪੁਲਿਸ ਫੋਰਸ ਵੀ ਸਵੇਰੇ ਉੱਥੇ ਪਹੁੰਚੀ, ਪਰ ਜਾਇਜ਼ਾ ਲੈਣ ਤੋਂ ਬਾਅਦ ਸਰਬੱਤ ਖਾਲਸਾ ਪ੍ਰਬੰਧਕਾਂ ਨੂੰ ਕੁਝ ਕਹੇ ਬਗੈਰ ਹੀ ਵਾਪਸ ਮੁੜ ਗਈ।

4

ਸਰਬੱਤ ਖਾਲਸਾ ਦੇ ਅਹੁਦੇਦਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 8 ਦਸੰਬਰ ਨੂੰ ਐਲਾਨੇ ਸਰਬੱਤ ਖਾਲਸਾ ਵਾਲੀ ਥਾਂ 'ਤੇ ਡੇਰਾ ਲਗਾ ਲਿਆ ਗਿਆ ਹੈ।

5

ਪਰ ਕੁਝ ਚਿਰ ਬਾਅਦ ਪੁਲਿਸ ਮੁੜ ਉਸ ਥਾਂ ਤੇ ਪਹੁੰਚ ਗਈ ਤੇ ਹੁਣ ਤੱਕ ਤੈਨਾਤ ਹੈ। ਜਾਣਕਾਰੀ ਮੁਤਾਬਕ ਸਰਬੱਤ ਖਾਲਸਾ ਆਗੂਆਂ ਦੇ ਘਰਾਂ ਚ ਛਾਪੇਮਾਰੀ ਵੀ ਸ਼ੁਰੂ ਹੋ ਗਈ ਹੈ ਪਰ ਸਾਰੇ ਆਗੂ ਰੂਪੋਸ਼ ਹੋ ਚੁੱਕੇ ਨੇ। ਅਖੰਡ ਪਾਠ ਸਾਹਿਬ ਲਗਾਤਾਰ ਜਾਰੀ ਹੈ।

6

ਅਜਿਹੇ ਵਿੱਚ ਪੁਲਿਸ ਕਸੂਤੀ ਸਥਿਤੀ ਵਿੱਚ ਫਸੀ ਹੋਈ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਨੂੰ ਵਿਚਾਲੇ ਰੁਕਵਾਉਣਾ ਇੱਕ ਵੱਡੀ ਪੰਥਕ ਭੁੱਲ ਹੋਵੇਗੀ।

7

ਦਾਦੂਵਾਲ ਸਮਰਥਕਾਂ ਵੱਲੋਂ ਪਾਲਕੀ ਸਾਹਿਬ ਵਾਲੀ ਬੱਸ ਦੇ ਅੰਦਰ ਹੀ ਪੂਰੀ ਮਰਿਯਾਦਾ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ

  • ਹੋਮ
  • Photos
  • ਖ਼ਬਰਾਂ
  • ਇਸ ਵਾਰ ਨਹੀਂ ਰੁਕੇਗਾ ਸਰਬੱਤ ਖਾਲਸਾ, ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.