ਸਰਕਾਰੀ ਅੜਿੱਕੇ ਤੋੜ 'ਸਰਬੱਤ ਖਾਲਸਾ' 'ਚ ਪਹੁੰਚੀ ਸੰਗਤ
ਏਬੀਪੀ ਸਾਂਝਾ | 08 Dec 2016 02:15 PM (IST)
1
ਪੰਜਾਬ ਸਰਕਾਰ ਨੇ ਸਰਬੱਤ ਖ਼ਾਲਸਾ ਨੂੰ ਤਾਰਪੀਡੋ ਕਰਨ ਲਈ ਆਪਣੀ ਸਾਰੀ ਤਾਕਤ ਲਾ ਦਿੱਤੀ।
2
3
ਪੰਜਾਬ ਭਰ ਵਿੱਚੋਂ ਪੁਲੀਸ ਤੇ ਖ਼ੁਫੀਆ ਤੰਤਰ ਤੋਂ ਇਲਾਵਾ ਸੀਆਰਪੀਐਫ, ਰੈਪਿਡ ਐਕਸ਼ਨ ਫੋਰਸ, ਬੀਐਸਐਫ ਅਤੇ ਦੰਗਾ ਰੋਕੂ ਵਾਹਨ ਤਾਇਨਾਤ ਕਰ ਕੇ ਥਾਂ-ਥਾਂ ਨਾਕੇਬੰਦੀਆਂ ਕੀਤੀਆਂ ਗਈਆਂ।
4
ਸੰਗਤਾਂ ਖੇਤਾਂ ਵਿੱਚੋਂ ਦੀ ਸਰਬੱਤ ਖਾਲਸਾ ਵਾਲੀ ਥਾਂ 'ਤੇ ਪਹੁੰਚੀਆਂ।
5
ਬੇਸ਼ੱਕ ਸਰਕਾਰ ਵੱਲੋਂ ਪੰਥਕ ਧਿਰਾਂ ਨੂੰ ਸਰਬੱਤ ਖਾਲਸਾ ਲਈ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਵੀ ਸਾਰੇ ਅੜਿੱਕੇ ਪਾਰ ਕਰਕੇ ਸੰਗਤਾਂ ਪਹੁੰਚੀਆਂ।
6
ਪੰਜਾਬ ਹਰਿਆਣਾ ਹੱਦ ’ਤੇ ਪੁਲਿਸ ਮੁਸਤੈਦੀ ਵਧਾ ਦਿੱਤੀ ਤੇ ਨਾਕੇ ਲਾ ਦਿੱਤੇ। ਇਸ ਲਈ ਬਜ਼ੁਰਗ ਕਈ-ਕਈ ਕਿਲੋਮੀਟਰ ਤੁਰ ਕੇ ਪਹੁੰਚੇ।
7
ਪੁਲਿਸ ਨੇ ਲੋਕਾਂ ਨੂੰ ਸਰਬੱਤ ਖਾਲਸਾ ਵਾਲੇ ਥਾਂ ਉਤੇ ਜਾਣ ਤੋਂ ਰੋਕਿਆ ਤਾਂ ਸੰਗਤਾਂ ਨੇ ਧਰਨੇ ਲਾ ਦਿੱਤੇ।
8
ਸੰਗਤਾਂ ਨੂੰ ਰੋਕਣ ਲਈ ਪੂਰੇ ਇਲਾਕੇ ਨੂੰ ਪੁਲਿਸ ਨੇ ਘੇਰਿਆ ਹੋਇਆ ਸੀ। ਇਸ ਲਈ ਸੰਗਤਾਂ ਖੇਤਾਂ ਵਿੱਚੋਂ ਦੀ ਸਰਬੱਤ ਖਾਲਸਾ ਵਾਲੀ ਥਾਂ 'ਤੇ ਪਹੁੰਚੀਆਂ।