ਸੱਭਿਆਚਾਰ ਦੀ ਖੁਸ਼ਬੋਈ ਵੰਡਦੇ ਨੌਜਵਾਨ

ਇਸ ਦੌਰਾਨ ਪੰਜਾਬੀ ਸੱਭਿਆਚਾਰ ਦੇ ਪਹਿਰਾਵਾ, ਰਵਾਇਤੀ ਹਾਰ ਸ਼ਿੰਗਾਰ, ਰਵਾਇਤੀ ਭਾਂਡੇ, ਰਵਾਇਤੀ ਭੋਜਨ, ਲੋਕ ਕਿੱਤੇ, ਲੋਕ ਖੇਡਾਂ, ਲੋਕ ਕਲਾਵਾਂ, ਲੋਕ ਸੰਗੀਤ ਆਦਿ ਦੀਆਂ ਪ੍ਰਦਰਸ਼ਨੀਆਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਮਾਨਸਾ:- ਬੁਢਲਾਢਾ ਦੇ ਐਸਜੀਪੀਸੀ ਅਧੀਨ ਚੱਲਦੇ ਗੁਰੂ ਨਾਨਕ ਕਾਲਜ ਬੁਢਲਾਢਾ ਦੇ ਵਿਦਿਆਰਥੀਆਂ ਨੇ ਦੋ ਦਿਨ ਪੰਜਾਬ ਦੇ ਸੱਭਿਆਚਾਰ ਅਤੇ ਅਮੀਰ ਵਿਰਸੇ ਦੇ ਅਜਿਹੇ ਰੰਗ ਬਿਖੇਰੇ ਜਿਨਾਂ ਦੀ ਖੁਸ਼ਬੋਈ ਨੇ ਇਲਾਕੇ ਦੇ ਲੋਕਾਂ ਨੂੰ ਬਦੋਬਦੀ ਆਪਣੇ ਵੱਲ ਖਿੱਚ ਲਿਆ।
ਕਲਕਾਰ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਫੈਸ਼ਨ ਸ਼ੋਅ ਅਤੇ ਨਾਟਕ 'ਸਿੰਘ ਸੂਰਮੇ' ਨੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਸੱਤ ਰੰਗ ਵਿਰਾਸਤੀ ਮੇਲੇ ਦੀਆਂ ਸਰਗਰਮੀਆਂ ਵਿੱਚ ਕਾਲਜ ਦੇ 65 ਅਧਿਆਪਕਾਂ ਅਤੇ 300 ਵਿਦਿਆਰਥੀਆਂ ਨੇ ਹਿੱਸਾ ਲਿਆ। ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਗੌਰਵਮਈ ਵਿਰਸੇ ਨੂੰ ਸਾਂਭੀ ਰੱਖਣ ਦੇ ਉਪਰਾਲੇ ਨਾਲ ਕਾਲਜ ਵੱਲੋਂ ਇਹ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ ਸਾਲ ਤੋਂ ਇਹ ਮੇਲਾ ਨਵੰਬਰ ਮਹੀਨੇ ਵਿੱਚ ਕਰਵਾਇਆ ਜਾਵੇਗਾ।
ਕਾਲਜ ਦੇ ਡਿਫੈਂਸ ਵਿਭਾਗ ਵੱਲੋਂ ਪ੍ਰਦਰਸ਼ਿਤ ਕੀਤੇ ਗਏ ਜੰਗੀ ਮਾਡਲ ਨੇ ਵੀ ਆਪਣੀ ਵਿਲੱਖਣਤਾ ਨਾਲ ਸਭ ਨੂੰ ਕੇਂਦਰਿਤ ਕੀਤਾ।
ਦੋ ਦਿਨਾ 'ਸੱਤ ਰੰਗ' ਵਿਰਾਸਤੀ ਮੇਲੇ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੇ ਵਿਸ਼ੇ ਨਾਲ ਸਬੰਧਿਤ ਮਾਡਲ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ।