ਹੁਣ ਸੈਟੇਲਾਈਟ ਲੱਭੇਗਾ ਲਾਪਤਾ ਜਹਾਜ਼

ਹਵਾਈ ਸੈਨਾ ਦੇ ਲਾਪਤਾ ਜਹਾਜ਼ ਦੀ ਭਾਲ ਲਈ ਹੁਣ ਸੈਟੇਲਾਈਟ ਦੀ ਮਦਦ ਲਈ ਜਾ ਰਹੀ ਹੈ। ਭਾਰਤੀ ਜਲ ਸੈਨਾ ਦੀ ਰੁਕਮਨੀ ਸੈਟੇਲਾਈਟ ਨੇ ਇਮੇਜਰੀ ਤਸਵੀਰ ਭੇਜਣੀ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਤੱਕ ਹਵਾਈ ਸੈਨਾ ਨੂੰ ਲਾਪਤਾ ਜਹਾਜ਼ ਬਾਰੇ ਕੁਝ ਪਤਾ ਨਹੀਂ ਲੱਗਿਆ ਹੈ। ਜਹਾਜ਼ ਵਿੱਚ ਕੁੱਲ 29 ਲੋਕ ਸਵਾਰ ਸਨ। ਰੱਖਿਆ ਮੰਤਰੀ ਮਨੋਹਰ ਪਾਰੀਕਰ ਆਪ ਲਾਪਤਾ ਹੋਏ ਜਹਾਜ਼ ਦੇ ਸਰਚ ਐਂਡ ਰੈਸਕਿਉ ਆਪਰੇਸ਼ਨ ਦੀ ਮੋਨੀਟਰਿੰਗ ਕਰ ਰਹੇ ਹਨ।
ਇਹ ਸੈਟੇਲਾਇਟ ਸਵਦੇਸ਼ੀ ਹੈ। ਕਿਹਾ ਜਾ ਰਿਹਾ ਹੈ ਕਿ ਲਾਪਤਾ ਜਹਾਜ਼ ਦੀ ਭਾਲ ਦੇ ਲਈ ਜਲ ਸੈਨਾ ਤੇ ਕੋਸਟਗਾਰਡ ਦੇ 17 ਜਹਾਜ਼ ਦਿਨ ਰਾਤ ਬੰਗਾਲ ਦੀ ਖਾੜੀ ਵਿੱਚ ਚੇਨਈ ਤੇ ਪੋਰਟ ਬਲੇਅਰ ਦੇ ਵਿੱਚ ਭਾਲ ਵਿੱਚ ਲੱਗੇ ਹੋਏ ਹਨ।
ਜਲ ਸੈਨਾ ਦੀ ਇੱਕ ਪਣਡੁੱਬੀ ਵੀ ਸਮੁੰਦਰ ਦੇ ਥਲਿਓਂ ਜਹਾਜ਼ ਦੀ ਭਾਲ ਕਰ ਰਹੀ ਹੈ ਜਿਸ ਥਾਂ ਪਲੇਨ ਲਾਪਤਾ ਹੋਇਆ, ਉਥੇ ਸਮੁੰਦਰ 3500 ਮੀਟਰ ਡੂੰਘਾ ਹੈ।
ਸੂਤਰਾਂ ਮੁਤਾਬਕ, ਰੁਕਮਨੀ ਉਪ ਗ੍ਰਹਿ ਨੇ ਸਮੁੰਦਰ ਵਿੱਚ ਤੈਰ ਰਹੀਆਂ ਕੁਝ ਚੀਜ਼ਾਂ ਦੀਆਂ ਤਸਵੀਰਾਂ ਦੇਖੀਆਂ ਹਨ। ਉਨ੍ਹਾਂ ਥਾਵਾਂ 'ਤੇ ਯੁੱਧਪੋਤ ਤੇ ਟੋਹੀ ਜਹਾਜ਼ਾਂ ਨੂੰ ਭੇਜਿਆ ਗਿਆ ਪਰ ਉੱਥੇ ਕੁਝ ਨਹੀਂ ਮਿਲਿਆ। ਮਿਲੀ ਜਾਣਕਾਰੀ ਮੁਤਾਬਕ ਹੁਣ ਇੱਕ ਹੋਰ ਸੈਟੇਲਾRਟ ਨੂੰ ਇਸ ਕੰਮ ਵਿੱਚ ਲeਇਆ ਗਿਆ ਹੈ।