ਆਪਣੀਆਂ ਤਸਵੀਰਾਂ ਰਾਹੀਂ ਇੰਟਰਨੈੱਟ 'ਤੇ ਖਲਬਲੀ ਮਚਾ ਰਹੀ ਟੀਵੀ ਦੀ 'ਨਾਗਿਨ'
ਮੌਨੀ ਰਾਏ ਦਾ ਸੀਰੀਅਲ ਨਾਗਿਨ-2 ਹੁਣ ਆਫ ਏਅਰ ਹੋ ਚੁੱਕਾ ਹੈ ਅਤੇ ਇਸ ਸ਼ੋਅ ਦੇ ਸੀਜ਼ਨ 3 ਦੀ ਸ਼ੁਰੂਆਤ ਇਸ ਸਾਲ ਦੇ ਅੰਤ ਤੱਕ ਹੋਵੇਗੀ।
ਮੌਨੀ ਦੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
ਮੌਨੀ ਰਾਏ ਇੰਸਟਾਗ੍ਰਾਮ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਉਹ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੀ ਜਾਣ ਵਾਲੀ ਅਦਾਕਾਰਾਵਾਂ ਵਿੱਚੋਂ ਇੱਕ ਹੈ।
ਹਾਲ ਹੀ ਵਿੱਚ ਮੌਨੀ ਸੀਰਿਅਲ ਖ਼ਤਮ ਹੋਣ ਤੋਂ ਬਾਅਦ ਛੁੱਟੀਆਂ ਮਨਾਉਣ ਪਹੁੰਚੀ ਸੀ। ਇਸ ਦੀ ਤਸਵੀਰ ਸ਼ੇਅਰ ਕਰਦਿਆਂ ਮੌਨੀ ਰਾਏ ਨੇ ਆਪਣੇ ਸ਼ੋਅ ਨੂੰ ਮਿਸ ਕਰਨ ਦੀ ਗੱਲ ਵੀ ਕਹੀ ਸੀ।
ਤੁਹਾਨੂੰ ਦੱਸ ਦੇਈਏ ਕਿ ਮੌਨੀ ਰਾਏ ਛੇਤੀ ਹੀ ਅਕਸ਼ੈ ਕੁਮਾਰ ਦੇ ਨਾਲ ਗੋਲਡ ਫਿਲਮ ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ।
ਛੇਤੀ ਹੀ ਬਾਲੀਵੁਡ ਵਿੱਚ ਡੈਬਿਊ ਕਰਨ ਜਾ ਰਹੀ ਅਦਾਕਾਰਾ ਮੌਨੀ ਰਾਏ ਫੰਕਸ਼ਨ ਦੌਰਾਨ ਗਲੈਮਰਸ ਅੰਦਾਜ਼ ਵਿੱਚ ਨਜ਼ਰ ਆ ਰਹੀ ਸੀ।
ਹਾਲ ਹੀ ਵਿੱਚ ਜ਼ੀ ਐਂਟਰਟੇਨਮੈਂਟ ਅਵਾਰਡ 2017 ਮੁੰਬਈ ਵਿੱਚ ਹੋਇਆ। ਇਸ ਅਵਾਰਡ ਸਮਾਰੋਹ ਵਿੱਚ ਸਲਮਾਨ ਖਾਨ, ਆਲਿਆ ਭੱਟ, ਸ਼ਾਹਿਦ ਕਪੂਰ, ਸੁਸ਼ਾਂਤ ਸਿੰਘ ਰਾਜਪੂਤ ਜਿਵੇਂ ਫਿਲਮੀ ਸਿਤਾਰੇ ਪਹੁੰਚੇ, ਲੇਕਿਨ ਪੂਰੇ ਸਮਾਰੋਹ ਦੇ ਦੌਰਾਨ ਨਾਗਿਨ 2 ਫੇਮ ਮੌਨੀ ਰਾਏ ਆਪਣੇ ਬੋਲਡ ਅਵਤਾਰ ਦੀ ਵਜ੍ਹਾ ਨਾਲ ਛਾਈ ਰਹੀ।
ਦੱਸ ਦੇਈਏ ਕਿ ਬੀਤੇ ਦਿਨਾਂ ਵਿੱਚ ਮੌਨੀ ਨੇ ਕਾਫ਼ੀ ਫੇਮ ਹਾਸਲ ਕੀਤਾ ਹੈ। ਵੇਖੋ ਕੁਝ ਤਾਜ਼ੀਆਂ ਤਸਵੀਰਾਂ-
ਇੱਕ ਤਸਵੀਰ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ਹੈ- Waiting for Godot. ਦਰਅਸਲ, ਇਹ ਇੱਕ ਡਰਾਮੇ ਦਾ ਨਾਂ ਹੈ ਜਿਸ ਵਿੱਚ ਸ਼ੁਰੂ ਨਾਲ ਅੰਤ ਦਾ Godot ਦਾ ਇੰਤਜ਼ਾਰ ਕੀਤਾ ਜਾਂਦਾ ਹੈ ਪਰ ਉਹ ਨਹੀਂ ਆਉਂਦਾ।
ਇਹ ਬੇਹੱਦ ਹਾਟ ਤਸਵੀਰਾਂ ਟੀਵੀ ਅਦਾਕਾਰਾ ਮੌਨੀ ਰਾਏ ਨੇ ਆਪਣੀ ਇੰਸਟਾਗ੍ਰਾਮ ਟਾਇਮਲਾਇਨ 'ਤੇ ਪੋਸਟ ਕੀਤੀਆਂ ਹਨ।