ਹੁਣ ਸੈਲਫ-ਡ੍ਰਾਈਵਿੰਗ ਕਾਰ 'ਚ ਦਰਾਂ ਤਕ ਪਹੁੰਚਾਇਆ ਜਾਵੇਗਾ ਘਰੇਲੂ ਸਾਮਾਨ
ਏਬੀਪੀ ਸਾਂਝਾ | 29 Aug 2018 02:35 PM (IST)
1
ਸਟਾਰਟਅੱਪ ਮੁਤਾਬਕ ਆਟੋਐਕਸ ਐਪ ਦੀ ਵਰਤੋਂ ਕਰਕੇ ਲੋਕ ਘਰੇਲੂ ਸਾਮਾਨਾਂ ਦਾ ਆਰਡਰ ਵੀ ਕਰ ਸਕਦੇ ਹਨ।
2
ਆਟੋਐਕਸ ਦੀ ਮੰਨੀਏ ਤਾਂ ਗਾਹਕ ਖ਼ੁਦ ਹੀ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਆਪਣੇ ਸਾਮਾਨ ਨੂੰ ਚੁਣ ਸਕਦੇ ਹਨ।
3
ਆਟੋਐਕਸ ਦੇ ਫਾਊਂਡਰ ਤੇ ਸੀਈਓ Jianxiong Xiao ਨੇ ਕਿਹਾ ਕਿ ਉਹ ਇਸ ਪ੍ਰਾਜੈਕਟ ਬਾਰੇ ਕਾਫੀ ਉਤਸ਼ਾਹਤ ਹਨ।
4
ਇਹ ਸੇਵਾ ਇਸ ਮਹੀਨੇ ਕੈਲੀਫੋਰਨੀਆ ਸੂਬੇ ਦੇ ਸੈਨ ਜੋਸ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਈ-ਕਾਮਰਸ GrubMarket.com ਨਾਲ ਸਾਂਝੇਦਾਰੀ ਤਹਿਤ ਸ਼ੁਰੂ ਕੀਤੀ ਗਈ ਹੈ। ਇਸ ਵਿੱਚ ਅਮੇਜ਼ਨ ਦਾ ਸਾਰਾ ਸਾਮਾਨ ਉਪਲਬਧ ਹੋਵੇ।
5
ਸੈਲਫ਼ ਡ੍ਰਾਈਵਿੰਗ ਕਾਰ ਕੰਪਨੀ ਆਟੋਐਕਸ ਨੇ ਕਿਹਾ ਹੈ ਕਿ ਸਿਲੀਕੌਨ ਵੈਲੀ ਵਿੱਚ ਅਜਿਹੀ ਕਾਰ ਤੁਰਦੀ-ਫਿਰਦੀ ਦੁਕਾਨ ਵਾਂਗ ਕੰਮ ਕਰੇਗੀ, ਜੋ ਸਮਾਰਟਫ਼ੋਨ ਐਪਲੀਕੇਸ਼ਨ ਨਾਲ ਲੈੱਸ ਰਹੇਗੀ।