ਸੈਲਫੀਆਂ ਦੇ ਸ਼ੌਕ ਨੇ ਜਾਨ ਦਾਅ ਉੱਤੇ ਲਾਈ
ਇਸੇ ਨਾਲ ਉਸ ਨੇ ਮਾਸਕੋ ਸਮੇਤ ਦੁਨੀਆ ਦੇ ਹੋਰ ਕਈ ਉੱਚੀਆਂ ਇਮਾਰਤਾ 'ਤੇ ਚੱੜ੍ਹ ਕੇ ਤਸਵੀਰਾਂ ਖਿਚਵਾਈਆਂ ਹਨ। ਇਹ ਸਾਰੇ ਫੋਟੋਸ਼ੂਟ ਐਕਸਪਰਟਜ਼ ਦੀ ਨਿਗਰਾਨੀ 'ਚ ਕੀਤੇ ਗਏ ਹਨ। ਏਂਜੇਲਾ ਦੇ ਇੰਸਟਗ੍ਰਾਮ 'ਤੇ ਕਰੀਬ 3.50 ਲੱਖ ਫਾਲੋਅਰਜ਼ ਹਨ ਜੋ ਕਿ ਉਸ ਦੀਆਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰਦੇ ਹਨ।
ਉਸ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਹਜ਼ਾਰਾਂ ਫੁੱਟ ਉੱਚੇ ਛੱਤ ਦੇ ਕੰਢੇ 'ਤੇ ਬੈਠ ਕੇ ਆਰਾਮ ਕਰਦੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਚੀਨ ਅਤੇ ਹਾਂਗਕਾਂਗ ਦੇ ਅਜਿਹੇ ਕਈ ਅਦਭੂਤ ਸਥਾਨਾਂ 'ਤੇ ਜਾ ਕੇ ਸੈਲਫੀਆਂ ਲਈਆਂ ਹਨ ਅਤੇ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਮਾਸਕੋ: ਕਈ ਲੋਕ ਸੈਲਫੀ ਲੈਣ ਦੇ ਇੰਨੇ ਜ਼ਿਆਦਾ ਸ਼ੌਕੀਨ ਹੁੰਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦਾ ਵੀ ਨਹੀਂ ਪਤਾ ਲੱਗਦਾ ਕਿ ਉਹ ਜਿਸ ਅੰਦਾਜ਼ 'ਚ ਸੈਲਫੀ ਲੈ ਰਹੇ ਹਨ ਉਸ ਨਾਲ ਕੋਈ ਖਤਰਾਂ ਤਾਂ ਨਹੀਂ ਹੈ। ਅਜਿਹੀ ਹੀ ਇਕ ਸੈਲਫੀ ਲੈਂਦੀ ਹੋਈ ਲੜਕੀ ਦੀ ਖਬਰ ਸਾਹਮਣੇ ਆਈ ਹੈ ਜੋ ਕਿ ਬਹੁਤ ਖਤਰਾਕ ਸੈਲਫੀ ਦੀ ਸ਼ੌਕੀਨ ਹੈ ਉਸ ਦਾ ਨਾਂ ਏਂਜੇਲਾ ਨਿਕੋਲ ਹੈ ਜੋ ਕਿ ਪੇਸ਼ੇ ਤੋਂ ਇਕ ਫੋਟੋਗ੍ਰਾਫਰ ਹੈ। ਏਂਜੇਲਾ ਨੇ ਹਾਂਗਕਾਂਗ ਦੇ ਪੂਲ ਉੱਪਰ ਆਪਣੇ ਅਦਭੂਤ ਕਾਰਨਾਮੇ ਦੀ ਵੀਡੀਓ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।