ਕੋਰੋਨਾ ਸੰਕਟ 'ਚ ਲੱਖਾਂ ਲੋਕਾਂ ਦਾ ਸਹਾਰਾ ਬਣਿਆ 'ਗੁਰੂ ਦਾ ਲੰਗਰ', 28 ਗੱਡੀਆਂ ਨਾਲ ਸੇਵਾ 'ਚ ਜੁਟੀ ਸੁਸਾਇਟੀ
ਪ੍ਰਬੰਧਕਾਂ ਦੀ ਮੰਨੀਏ ਤਾਂ ਇੱਕ ਦਿਨ ਦੇ ਵਿੱਚ ਕਰੀਬ 9 ਲੱਖ ਰੁਪਏ ਤੋਂ ਜ਼ਿਆਦਾ ਦਾ ਖਰਚਾ ਆ ਰਿਹਾ ਹੈ, ਜੋ ਕਿ ਸੰਗਤ ਦੇ ਸਹਿਯੋਗ ਦੇ ਨਾਲ ਹੀ ਚੱਲ ਰਿਹਾ ਹੈ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਪੁਰ ਹੀਰਾਂ ਵਿਖੇ ਤਿਆਰ ਕਰਕੇ ਲੰਗਰ ਨੂੰ ਲਿਜਾਣ ਦੇ ਲਈ 28 ਗੱਡੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਵੱਖ ਵੱਖ ਥਾਵਾਂ ਤੇ ਜਾ ਕਿ ਆਪਿ ਲੋਕਾਂ ਤੱਕ ਪਹੰਚ ਕਰ ਰਹੇ ਹਨ।
ਜਿਸ ਵਲੋਂ ਪੰਜਾਬ ਭਰ ਦੇ ਵਿੱਚ ਰੋਜ਼ਾਨਾ ਲੱਖਾਂ ਲੋਕਾਂ ਦੇ ਲਈ ਲੰਗਰ ਤਿਆਰ ਕਰਕੇ ਵੱਖ ਵੱਖ ਜਿਲ੍ਹਿਆਂ ਦੇ ਵਿੱਚ ਭੇਜਿਆ ਜਾ ਰਿਹਾ ਹੈ।
ਇਸ ਦੁੱਖ ਦੀ ਘੜੀ ਵਿੱਚ ਨਿਆਸਰਿਆਂ ਦੀ ਆਸ ਦੀ ਕਿਰਨ ਬਣ ਕੇ ਬਹੁੜੀ ਹੈ ਗੁਰੂ ਰਾਮਦਾਸ ਲੰਗਰ ਸੇਵਾ ਸੁਸਾਇਟੀ।
ਪੰਜਾਬ ਦੇ ਵਿੱਚ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਸਾਵਧਾਨੀ ਵਜੋਂ ਕਰਫਿਊ ਲਗਾਇਆ ਹੋਇਆ ਹੈ।
ਲੋਕ ਘਰਾਂ ਦੇ ਵਿੱਚ ਕੈਦ ਹਨ ਤੇ ਭਵਿਖ ਦੇ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਪੂਰਾ ਵਿਸ਼ਵ ਇਸ ਸਮੇਂ ਕੋਰੋਨਾਵਾਇਰਸ ਕਾਰਨ ਫੇਲੀ ਮਹਾਮਾਰੀ ਦੀ ਦਹਿਸ਼ਤ ਵਿੱਚੋਂ ਲੰਘ ਰਿਹਾ ਹੈ।
ਸਾਰੀ ਦੁਨੀਆਂ ਦੇ ਵਿੱਚ ਆਰਥਿਕ ਮੰਦੀ ਦੇ ਬੱਦਲ ਮੰਡਰਾਇ ਹੋਏ ਹਨ।