ਬੈਂਸ ਨੇ ਕੀਤੀ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਨਾਅਰੇਬਾਜ਼ੀ
ਏਬੀਪੀ ਸਾਂਝਾ | 13 Nov 2018 03:02 PM (IST)
1
ਉਧਰ, ਸੇਵਾ ਸਿੰਘ ਸੇਖਵਾਂ ਵੀ ਜਨਰਲ ਇਜਲਾਸ ਵਿੱਚੋਂ ਗ਼ੈਰ ਹਾਜ਼ਰ ਰਹੇ।
2
ਇਸ ਮੌਕੇ ਬਲਵਿੰਦਰ ਸਿੰਘ ਬੈਂਸ ਨਾਲ ਮਹਿੰਦਰ ਸਿੰਘ ਹੁਸੈਨੀ ਵਾਲਾ ਹਾਊਸ ਦੀ ਕਾਰਵਾਈ ਵਿੱਚ ਹਿੱਸਾ ਲਏ ਬਗੈਰ ਵਾਪਸ ਪਰਤੇ ਤੇ ਨਾਅਰੇਬਾਜ਼ੀ ਕਰਦੇ ਇਜਲਾਸ ਨੂੰ ਵਿੱਚੇ ਛੱਡ ਦਿੱਤਾ।
3
ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਮੁਰਦਾਬਾਦ ਦੇ ਨਾਅਰੇ ਲਾਏ। ਕੁਝ ਮੈਂਬਰਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਅਰੇ ਲਾਉਂਦੇ ਇਜਲਾਸ ਤੋਂ ਬਾਹਰ ਚਲੇ ਗਏ।
4
ਬੈਂਸ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਦਾ ਇਸ਼ਾਰਾ ਅਕਾਲੀ ਲੀਡਰਾਂ ਵੱਲ਼ ਹੀ ਸੀ ਕਿਉਂਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਹੋਈ ਸੀ।
5
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਲੁਧਿਆਣਾ ਤੋਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।