✕
  • ਹੋਮ

ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਮੰਤਰੀ ਅਮਰਿੰਦਰ ਦਾ ਸਨਮਾਨ

ਏਬੀਪੀ ਸਾਂਝਾ   |  08 May 2017 12:36 PM (IST)
ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਮੰਤਰੀ ਅਮਰਿੰਦਰ ਦਾ ਸਨਮਾਨ
1

ਅੰਮ੍ਰਿਤਸਰ: ਸੂਬੇ ਦੇ ਨਵੇਂ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਤੋਂ ਤਕਰੀਬਨ ਦੋ ਮਹੀਨੇ ਬਾਅਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਬਾਦਲ ਤੇ ਹੋਰ ਕਾਂਗਰਸ ਲੀਡਰ ਵੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।

2

ਮੁੱਖ ਮੰਤਰੀ ਦੇ ਆਲੇ-ਦੁਆਲੇ ਹੋਰ ਕਾਂਗਰਸੀ ਲੀਡਰਾਂ ਸਮੇਤ ਸੁਰੱਖਿਆ ਕਰਮੀਆਂ ਦਾ ਵੱਡਾ ਘੇਰਾ ਸੀ। ਹਰਿਮੰਦਰ ਸਾਹਿਬ ਨਤਮਸਤਕ ਹੋਣ ਮੌਕੇ ਹਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਮੁੱਖ ਮੰਤਰੀ ਨੂੰ ਸਿਰੋਪਾਉ ਭੇਟ ਕੀਤਾ।

3

ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਜਿਸ ਬਾਰੇ ਕਮੇਟੀ ਪਹਿਲਾਂ ਹੀ ਸਾਫ ਕਰ ਚੁੱਕੀ ਸੀ।

4

ਮੁੱਖ ਮੰਤਰੀ ਪਰਿਕਰਮਾ ਵਿੱਚ ਚਲਦਿਆਂ ਲੋਕਾਂ ਦਾ ਸੁਆਗਤ ਕਬੂਲਦੇ ਵੀ ਦੇਖੇ ਗਏ। ਹਾਲਾਂਕਿ ਸਖਤ ਸੁਰੱਖਿਆ ਪਹਿਰਾ ਹੋਣ ਕਾਰਨ ਮੁੱਖ ਮੰਤਰੀ ਮੀਡੀਆ ਨਾਲ ਬਿਨਾਂ ਗੱਲਬਾਤ ਕੀਤਿਆਂ ਹੀ ਚਲੇ ਗਏ। ਸੂਤਰਾ ਮੁਤਾਬਕ ਹਰਿਮੰਦਰ ਸਾਹਿਬ ਵਿਖੇ ਸਖਤ ਸੁਰੱਖਿਆ ਨਾਲ ਮੱਥਾ ਟੇਕਣ ਆਉਣ ਦਾ ਕਾਰਨ ਕਿਤੇ ਨਾ ਕਿਤੇ ਕੈਪਟਨ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਬਾਰੇ ਦਿੱਤਾ ਬਿਆਨ ਸੀ। ਇਸ ਕਰਕੇ ਸੰਗਤ ਦੇ ਰੋਸ ਖਦਸ਼ੇ ਤੋਂ ਸੁਰੱਖਿਆ ਘੇਰਾ ਕਾਫੀ ਮਜ਼ਬੂਤ ਕੀਤਾ ਗਿਆ ਸੀ।

  • ਹੋਮ
  • Photos
  • ਖ਼ਬਰਾਂ
  • ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਮੰਤਰੀ ਅਮਰਿੰਦਰ ਦਾ ਸਨਮਾਨ
About us | Advertisement| Privacy policy
© Copyright@2026.ABP Network Private Limited. All rights reserved.