'ਜਬ ਹੈਰੀ ਮੇਟ ਸੇਜਲ' ਦੀ ਪ੍ਰਮੋਸ਼ਨ ਤੋਂ ਪਰਤੇ ਸ਼ਾਹਰੁਖ ਤੇ ਅਨੁਸ਼ਕਾ..ਦੇਖੋ ਖਾਸ ਤਸਵੀਰਾਂ
ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਦੌਰ 'ਚ ਆ ਰਹੇ ਬਾਕੀ ਦੇ ਕਿਲਕਬੇਟ ਟ੍ਰੇਲਰਜ਼ ਦੀ ਤਰ੍ਹਾਂ ਇਸ ਟ੍ਰੇਲਰ ਦਾ ਵੀ ਫਿਲਮ ਨਾਲ ਕੋਈ ਲੈਣਾ ਦੇਣਾ ਨਹੀਂ ਜਾਂ ਇਮਤਿਆਜ਼ ਅਲੀ ਫਿਰ ਤੋਂ ਸ਼ਾਹਰੁਖ ਤੇ ਅਨੁਸ਼ਕਾ ਦੀ ਕੈਮਿਸਟਰੀ ਦਾ ਉਹ ਜਾਦੂ ਪਰਦੇ 'ਤੇ ਉਤਾਰ ਪਾਏ ਹਨ ਜੋ ਰਬ ਨੇ ਬਨ ਦੀ ਜੋੜੀ 'ਚ ਨਜ਼ਰ ਆਇਆ ਸੀ।
ਇਨ੍ਹਾਂ ਦੇ ਨਾਲ ਹੀ ਅਨੁਸ਼ਕਾ ਨੇ ਆਪਣੇ ਕਰੀਅਰ ਦਾ ਆਗਾਜ਼ ਫਿਲਮ 'ਰਬ ਨੇ ਬਨਾ ਦੀ ਜੋੜੀ' ਤੋਂ ਕੀਤਾ ਸੀ। 'ਹੈਰੀ ਮੇਟ ਸੇਜਲ' ਦਾ ਟ੍ਰੇਲਰ ਪ੍ਰਾਮਿਸਿੰਗ ਹੈ। ਅਨੁਸ਼ਕਾ ਤੇ ਸ਼ਾਹਰੁਖ ਦੀ ਕਮਿਸਟਰੀ ਟ੍ਰੇਲਰ 'ਚ ਤਾਂ ਚੰਗੀ ਹੈ।
ਆਪਣੇ ਪ੍ਰੋਡਕਸ਼ਨ ਹੇਠ ਬਣੀ ਫਿਲਮ ਫਿਲੌਰੀ ਦੇ ਪ੍ਰਦਰਸ਼ਨ ਤੋਂ ਅਨੁਸ਼ਕਾ ਕਾਫੀ ਖੁਸ਼ ਹੋਵੇਗੀ ਤੇ ਸੋਨੇ 'ਤੇ ਸੁਹਾਗਾ ਇਹ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ਉਸੇ ਸਿਤਾਰੇ ਯਾਨੀ ਸ਼ਾਹਰੁਖ ਦੇ ਨਾਲ ਹੀ ਹੈ।
ਫੈਨ ਤੇ ਰਈਸ ਜਿਹੀਆਂ ਫਿਲਮਾਂ ਦੇ ਸਟ੍ਰਗਲ ਕਰਨ ਬਾਅਦ ਸ਼ਾਹਰੁਖ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ। ਉੱਥੇ ਹੀ ਫਿਲਮ ਦੇ ਡਾਇਰੈਕਟਰ ਇਮਤਿਆਜ਼ ਦੀ ਪਿਛਲੀ ਫਿਲਮ ਤਮਾਸ਼ਾ ਵੀ ਆਫ ਬੀਟ ਹੋਣ ਦੀ ਵਜ੍ਹਾ ਤੋਂ ਬਾਕਸ ਆਫਿਸ 'ਤੇ ਕੁਝ ਖਾਸ ਨਹੀਂ ਕਰ ਪਾਈ ਸੀ। ਉਨ੍ਹਾਂ ਵੀ ਫਿਲਮ ਤੋਂ ਕਾਫੀ ਉਮੀਦਾਂ ਹਨ।
ਇਸ ਤਸਵੀਰਾਂ ਮੁੰਬਈ ਏਅਰਪੋਰਟ 'ਤੇ ਲਈਆਂ ਗਈਆਂ, ਜਦੋਂ ਸ਼ਾਹਰੁਖ ਤੇ ਅਨੁਸ਼ਕਾ ਦੁਬਈ ਤੋਂ ਵਾਪਸ ਭਾਰਤ ਆਏ। ਦੋਵੇਂ ਆਪਣੀ ਆਉਣ ਵਾਲੀ ਫਿਲਮ ਹੈਰੀ ਮੇਟ ਸੇਜਲ ਦੀ ਪ੍ਰਮੋਸ਼ਨ ਦੇ ਲਈ ਮੁੰਬਈ 'ਚ ਮੌਜੂਦ ਹਨ।
ਸ਼ਾਹਰੁਖ ਨੇ ਅਬਰਾਮ ਨੂੰ ਇਸ ਕਦਰ ਗਲੇ ਨਾਲ ਚਿਪਕਾ ਰੱਖਿਆ ਸੀ ਕਿ ਉਥੇ ਮੌਜੂਦ ਕੋਈ ਫੋਟੋਗ੍ਰਾਫ਼ਰ ਉਨ੍ਹਾਂ ਦੀ ਇੱਕ ਵੀ ਅਜਿਹੀ ਤਸਵੀਰ ਨਹੀਂ ਲੈ ਸਕਿਆ, ਜਿਸ 'ਚ ਅਬਰਾਮ ਦੀ ਸ਼ਕਲ ਨਜ਼ਰ ਆ ਰਹੀ ਹੋਵੇ।
ਹੈਰਾਨੀ ਵਾਲੀ ਗੱਲ ਹੈ ਕਿ ਅਕਸਰ ਮੀਡੀਆ ਦੇ ਸਾਹਮਣੇ ਪੋਜ਼ ਕਰਨ ਵਾਲੇ ਅਬਰਾਮ ਨੂੰ ਸ਼ਾਹਰੁਖ ਨੇ ਆਪਣੇ ਕਲੇਜੇ 'ਚ ਲਕੋ ਕੇ ਰੱਖਿਆ ਹੈ।
ਸਭ ਤੋਂ ਖਾਸ ਗੱਲ ਇਹ ਹੈ ਕਿ ਇਮਤਿਆਜ਼ ਅਲੀ ਦੀ ਆਉਣ ਵਾਲੀ ਫਿਲਮ ਦੇ ਸਿਤਾਰੇ ਸ਼ਾਹਰੁਖ ਦੀ ਗੋਦ 'ਚ ਉਨ੍ਹਾਂ ਦੇ ਜਿਗਰ ਦਾ ਟੁਕੜਾ ਅਬਰਾਮ ਹੈ।
ਤਸਵੀਰਾਂ 'ਚ ਤੁਸੀਂ ਚਾਰ ਅਗਸਤ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਜਬ ਹੈਰੀ ਮੇਟ ਸੇਜਲ' ਦੇ ਸਿਤਾਰੇ ਸ਼ਾਹਰੁਖ ਖਾਨ ਤੇ ਅਨੁਸ਼ਕਾ ਸ਼ਰਮਾ ਨੂੰ ਦੇਖ ਸਕਦੇ ਹੋ।