✕
  • ਹੋਮ

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼ ਤਸਵੀਰਾਂ

Ramandeep Kaur   |  28 Sep 2020 07:46 AM (IST)
1

ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਹੈ। ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਹੋਇਆ ਸੀ। ਅਕਸਰ ਹੀ ਭਗਤ ਸਿੰਘ ਦੀਆਂ ਤਸਵੀਰਾਂ ਬਾਰੇ ਚਰਚਾ ਛਿੜੀ ਰਹਿੰਦੀ ਹੈ ਤੇ ਦੁੱਚਿਤੀ ਰਹਿੰਦੀ ਕਿ ਭਗਤ ਸਿੰਘ ਦੀ ਅਸਲੀ ਤਸਵੀਰ ਕਿਹੜੀ ਹੈ। ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਮਿਲਵਾਉਂਦੇ ਹਾਂ ਤਹਾਨੂੰ ਅਸਲ ਭਗਤ ਸਿੰਘ ਨਾਲ।

2

ਭਗਤ ਸਿੰਘ ਦੀਆਂ ਕੈਮਰੇ ਨਾਲ ਖਿੱਚੀਆਂ ਕੁੱਲ ਚਾਰ ਤਸਵੀਰਾਂ ਹਨ। ਇਨ੍ਹਾਂ 'ਚੋਂ ਇਹ ਭਗਤ ਸਿੰਘ ਦੇ ਬਚਪਨ ਦੀ ਤਸਵੀਰ ਹੈ। ਭਗਤ ਸਿੰਘ ਬਚਪਨ ਤੋਂ ਹੀ ਕ੍ਰਾਂਤੀਕਾਰੀ ਵਿਚਾਰਾਂ ਦਾ ਮਾਲਕ ਸੀ। ਉਸ ਨੇ ਬਚਪਨ ਉਮਰੇ ਹੀ ਆਪਣੀ ਚਾਚੀ ਨੂੰ ਕਿਹਾ ਸੀ ਕਿ ਉਹ ਅੰਗਰੇਜ਼ਾਂ ਤੋਂ ਬਦਲਾ ਲਵੇਗਾ ਤੇ ਉਸ ਦੇ ਚਾਚਾ ਅਜੀਤ ਸਿੰਘ ਘਰ ਆ ਜਾਣਗੇ।

3

ਇਹ ਤਸਵੀਰ ਭਗਤ ਸਿੰਘ ਦੀ ਉਸ ਵੇਲੇ ਦੀ ਹੈ ਜਦੋਂ ਉਹ ਡੀਏਵੀ ਕਾਲਜ, ਲਾਹੌਰ ਪੜ੍ਹਦਾ ਸੀ। ਇਹ ਕਾਲਜ ਦੀ ਡਰਾਮਾ ਸੁਸਾਇਟੀ ਦੀ ਗਰੁੱਪ ਫੋਟੋ ਹੈ। ਇਹ ਫੋਟੋ ਲਗਪਗ 1923 ਦੇ ਸਮੇਂ ਦੀ ਹੈ।

4

ਇਹ ਤਸਵੀਰ ਸਾਲ 1927 ਦੀ ਹੈ ਜੋ ਭਗਤ ਸਿੰਘ ਦੀ ਪਹਿਲੀ ਗ੍ਰਿਫਤਾਰੀ ਮੌਕੇ ਲਾਹੌਰ ਥਾਣੇ ਦੀ ਹੈ। ਮਾਲਵਿੰਦਰਜੀਤ ਸਿੰਘ ਵੜੈਚ ਨੇ ਆਪਣੀ ਪੁਸਤਕ ਭਗਤ ਸਿੰਘ ਅਮਰ ਵਿਦੋਰਹੀ 'ਚ ਗੁਰਬਚਨ ਸਿੰਘ ਭੁੱਲਰ ਦਾ ਹਵਾਲਾ ਦੇ ਕੇ ਦੱਸਿਆ ਹੈ ਕਿ ਤਸਵੀਰ 'ਚ ਦੂਜਾ ਵਿਅਕਤੀ ਸੀਆਈਡੀ ਦਾ ਡੀਐਸਪੀ ਗੋਪਾਲ ਸਿੰਘ ਹੈ। ਇਹ ਤਸਵੀਰ ਦੇਸ਼ ਭਗਤ ਮਿਲਖਾ ਸਿੰਘ ਨਿੱਝਰ ਨੇ ਰਘੁਨਾਥ ਸਹਾਏ ਵਕੀਲ ਕੋਲ ਮੁਨਸ਼ੀ ਵਜੋਂ ਕੰਮ ਕਰਦਿਆਂ ਸਰਕਾਰੀ ਮਿਸਲਾਂ ਵਿੱਚੋਂ ਲਈ ਸੀ।

5

ਇਹ ਤਸਵੀਰ ਭਗਤ ਸਿੰਘ ਦੀ ਸਭ ਤੋਂ ਵੱਧ ਪ੍ਰਚੱਲਤ ਹੋਈ। ਅਮਰਜੀਤ ਚੰਦਨ ਮੁਤਾਬਕ ਇਹ ਤਸਵੀਰ ਭਗਤ ਸਿੰਘ ਨੇ ਬਟੁਕੇਸ਼ਵਰ ਦੱਤ ਨਾਲ ਜਾ ਕੇ ਕਸ਼ਮੀਰੀ ਗੇਟ, ਦਿੱਲੀ ਦੇ ਫਟੋਗ੍ਰਾਫਰ ਰਾਮਨਾਥ ਤੋਂ 9 ਅਪ੍ਰੈਲ, 1929 ਵਾਲੇ ਦਿਨ ਪਾਰਲੀਮੈਂਟ 'ਚ ਬੰਬ ਸੁੱਟਣ ਤੇ ਗ੍ਰਿਫਤਾਰ ਹੋਣ ਤੋਂ ਕੁਝ ਦਿਨ ਪਹਿਲਾਂ ਖਿਚਵਾਈ ਸੀ।

  • ਹੋਮ
  • Photos
  • ਖ਼ਬਰਾਂ
  • ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.