✕
  • ਹੋਮ

ਸ਼ਹੀਦੀ ਜੋੜ ਮੇਲ: ਦੁਨੀਆ ਦੀ ਸਭ ਤੋਂ ਅਸਾਵੀਂ ਜੰਗ ਦੀ ਕਹਾਣੀ

ਏਬੀਪੀ ਸਾਂਝਾ   |  23 Dec 2018 12:52 PM (IST)
ਸ਼ਹੀਦੀ ਜੋੜ ਮੇਲ: ਦੁਨੀਆ ਦੀ ਸਭ ਤੋਂ ਅਸਾਵੀਂ ਜੰਗ ਦੀ ਕਹਾਣੀ
1

ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਇਲਾਵਾ ਗੁਰਦੁਆਰਾ ਗੜ੍ਹੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਤਾੜੀ ਸਾਹਿਬ, ਗੁਰਦੁਆਰਾ ਰਣਜੀਤ ਸਿੰਘ ਗੜ੍ਹ ਸਾਹਿਬ ਇਤਿਹਾਸਕ ਅਸਥਾਨ ਯਾਦ ਵਜੋਂ ਸ਼ਸੋਭਿਤ ਹਨ।

2

ਸ਼ਹੀਦ ਸਿੰਘਾਂ ਦਾ ਅੰਤਮ ਸਸਕਾਰ ਇੱਥੇ ਹੀ ਕੀਤਾ ਗਿਆ। ਚਮਕੌਰ ਦੀ ਧਰਤੀ ਦੇ ਜ਼ਰੇ-ਜ਼ਰੇ ਵਿਚ ਸ਼ਹੀਦਾਂ ਦਾ ਪਵਿੱਤਰ ਖੂਨ ਸਮੋਇਆ ਹੋਇਆ ਹੈ।

3

ਗੁਰਦੇਵ ਪਿਤਾ, ਖੁਦ ਵੀ ਮੈਦਾਨੇ-ਏ-ਜੰਗ ਵਿਚ ਜਾਣਾ ਚਾਹੁੰਦੇ ਸਨ ਪਰ ਪੰਜ ਪਿਆਰਿਆਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਗੁਰੂ ਜੀ ਨੂੰ ਚਮਕੌਰ ਦਾ ਇਹ ਇਤਿਹਾਸਕ ਰਣਖੇਤਰ ਛੱਡਣਾ ਪਿਆ।

4

ਜ਼ਫਰਨਾਮੇ ਵਿਚ ਗੁਰੂ ਜੀ ਨੇ ਇਥੇ ਸ਼ਹੀਦ ਹੋਏ ਸਿੰਘਾਂ ਦੀ ਗਿਣਤੀ 40 ਦਰਸਾਈ ਹੈ। ਇਨ੍ਹਾਂ ਸ਼ਹੀਦ ਸਿੰਘਾਂ ਨੂੰ ਮੁਕਤਿਆਂ ਦੀ ਪਦਵੀ ਪ੍ਰਾਪਤ ਹੈ।

5

ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਪਿਆਰੇ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਤੇ ਗੁਰੂ ਤੋਂ ਆਪਾ ਵਾਰਨੇ ਗੁਰਸਿੱਖਾਂ ਨੇ ਆਪਣੇ ਪਵਿੱਤਰ ਖੂਨ ਨਾਲ ਇਸ ਧਰਤੀ ਨੂੰ ਪਵਿੱਤਰਤਾ ਤੇ ਇਤਿਹਾਸਕਤਾ ਪ੍ਰਦਾਨ ਕੀਤੀ।

6

ਇਸ ਪਵਿੱਤਰ ਅਸਥਾਨ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਹੱਥੀਂ ਆਪਣੇ ਦੋ ਸਪੁੱਤਰਾਂ, ਪਿਆਰੇ ਗੁਰਸਿੱਖਾਂ ਨੂੰ ਯੁੱਧ ਭੂਮੀ ਵੱਲ ਤੋਰਿਆ ‘ਤੇ ਅੱਖਾਂ ਸਾਹਵੇਂ, ਉਨ੍ਹਾਂ ਨੂੰ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ, ਸ਼ਹੀਦ ਹੁੰਦਿਆਂ ਤੱਕਿਆ।

7

ਇਸ ਧਰਤੀ ‘ਤੇ 8 ਪੋਹ, ਸੰਮਤ 1761 (1704 ਈ:) ਨੂੰ ਵਿਸ਼ਵ ਦਾ ਸਭ ਤੋਂ ਅਸਾਵਾਂ ਯੁੱਧ ਲੜਿਆ ਗਿਆ। ਇੱਕ ਪਾਸੇ ਗਿਣਤੀ ਦੇ ਭੁੱਖੇ ਭਾਣੇ ਸਿੰਘ, ਬਹੁਤ ਮਾਮੂਲੀ ਕੱਚੀ ਗੜ੍ਹੀ ਤੇ ਦੂਸਰੇ ਪਾਸੇ ਦੁਸ਼ਮਣ ਦਲਾਂ ਦੀ ਦਸ ਲੱਖ ਫੌਜ।

8

ਸ਼ਹੀਦੀ ਜੋੜ ਮੇਲ ਸ਼੍ਰੀ ਚਮਕੌਰ ਸਾਹਿਬ ਵਿਖੇ ਵੱਡੀ ਗਿਣਤੀ ਸੰਗਤ ਨੇ ਵੱਡੇ ਸਾਹਿਬਜ਼ਾਦਿਆਂ ਤੇ ਸਿੱਖ ਸ਼ਹੀਦਾਂ ਨੂੰ ਸਿਜਦਾ ਕੀਤਾ। ਇੱਥੇ ਦਸ ਲੱਖ ਫੌਜ ਦਾ ਮੁਕਾਬਲਾ ਚਾਲੀ ਸਿੰਘਾਂ ਨੇ ਕੀਤਾ ਸੀ। ਇੱਥੇ ਹੀ ਦਸਮ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ।

9

ਸਿੱਖ ਇਤਿਹਾਸ ਮੁਤਾਬਕ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਗਿਣਤੀ ਦੇ ਸਿਰਲੱਥ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਉਪਰੰਤ 7 ਪੋਹ ਸੰ: 1761 ਬਿ: (1704 ਈ:) ਨੂੰ ਇਸ ਧਰਤ ਸੁਹਾਵੀ ‘ਤੇ ਆਪਣੇ ਮੁਬਾਰਕ ਚਰਨ ਪਾਏ।

  • ਹੋਮ
  • Photos
  • ਖ਼ਬਰਾਂ
  • ਸ਼ਹੀਦੀ ਜੋੜ ਮੇਲ: ਦੁਨੀਆ ਦੀ ਸਭ ਤੋਂ ਅਸਾਵੀਂ ਜੰਗ ਦੀ ਕਹਾਣੀ
About us | Advertisement| Privacy policy
© Copyright@2026.ABP Network Private Limited. All rights reserved.