ਜੱਲ੍ਹਿਆਵਾਲਾ ਬਾਗ 'ਚ ਸ਼ਹੀਦ ਊਧਮ ਸਿੰਘ ਦਾ ਬੁੱਤ
ਕੇਂਦਰੀ ਮੰਤਰੀ ਦੇ ਨਾਲ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੂਬੇ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਸਮੇਤ ਹੋਰ ਨੇਤਾ ਵੀ ਹਾਜ਼ਰ ਸਨ। ਉਸ ਤੋਂ ਬਾਅਦ ਉਨ੍ਹਾਂ ਜਲਿਆਂਵਾਲਾ ਬਾਗ 'ਚ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਰਸਮੀ ਉਦਘਾਟਨ ਕੀਤਾ।
ਸਭ ਤੋਂ ਪਹਿਲਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਏ। ਇੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਰਾਜਨਾਥ ਸਿੰਘ ਦਾ ਸਨਮਾਨ ਕੀਤਾ।
ਉਨ੍ਹਾਂ ਨੇ 13 ਅਪ੍ਰੈਲ 1940 'ਚ ਲੰਦਨ 'ਚ ਡਾਇਰ ਨੂੰ ਮਾਰ ਕੇ ਬਦਲਾ ਪੂਰਾ ਕੀਤਾ ਸੀ।
ਉਸ ਸਮੇਂ ਉਥੇ ਮੌਜੂਦ ਊਧਮ ਸਿੰਘ ਨੇ ਬਾਗ ਦੀ ਮਿੱਟੀ ਚੁੱਕ ਕੇ ਡਾਇਰ ਨੂੰ ਮਾਰ ਕੇ ਜਲਿਆਂਵਾਲੇ ਬਾਗ 'ਚ ਹੋਏ ਕਤਲੇਆਮ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ।
13 ਅਪ੍ਰੈਲ 1919 ਨੂੰ ਸਰ ਮਾਇਕਲ ਓ ਡਾਇਰ ਦੇ ਹੁਕਮ 'ਤੇ, ਜਿਥੇ ਨਿਹੱਥੇ ਹਿੰਦੁਸਤਾਨੀਆਂ 'ਤੇ ਗੋਲੀਆਂ ਚਲਵਾਈਆਂ ਗਈਆਂ ਸਨ।
ਜਲਿਆਂਵਾਲਾ ਬਾਗ 'ਚ ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਰਸਮੀ ਉਦਘਾਟਨ ਲਈ ਤਿਆਰ ਪੰਡਾਲ ਨੂੰ 5 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ। ਇਸ 11 ਫੁੱਟ ਉਚੇ ਬੁੱਤ 'ਤੇ ਕਰੀਬ 12 ਲੱਖ ਰੁਪਏ ਖਰਚ ਕੀਤੇ ਗਏ ਹਨ।
ਇਸ ਦੇ ਚੱਲਦਿਆਂ ਅੰਗਰੇਜ਼ਾਂ ਦੇ ਖਿਲਾਫ ਲੜਾਈ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਹੀਦ ਊਧਮ ਸਿੰਘ ਦਾ ਬੁੱਤ ਜਲਿਆਂਵਾਲਾ ਬਾਗ 'ਚ ਲਾਉਣ ਦੀ ਮੰਗ ਕਾਫੀ ਸਮੇਂ ਤੋਂ ਉਠ ਰਹੀ ਸੀ।
13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ 'ਚ ਹੋਏ ਕਤਲ ਕਾਂਡ ਦੇ ਸਾਲ 2019 'ਚ 100 ਸਾਲ ਪੂਰੇ ਹੋ ਰਹੇ ਹਨ।
ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜਲਿਆਂਵਾਲਾ ਬਾਗ 'ਚ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਰਸਮੀ ਉਦਘਾਟਨ ਕੀਤਾ।