✕
  • ਹੋਮ

ਹੁਣ ਕੌਣ ਤੋੜੇਗਾ ਇਸ ਕ੍ਰਿਕਟਰ ਦਾ ਰਿਕਾਰਡ

ਏਬੀਪੀ ਸਾਂਝਾ   |  19 Nov 2017 07:16 PM (IST)
 ਹੁਣ ਕੌਣ ਤੋੜੇਗਾ ਇਸ ਕ੍ਰਿਕਟਰ ਦਾ ਰਿਕਾਰਡ
1

ਜਵਾਬ ‘ਚ ਪੋਚ ਡ੍ਰਾਪ ਦੀ ਟੀਮ 9 ਵਿਕਟ ਖੋ ਕੇ 290 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਸ਼ੇਨ ਦੀ ਟੀਮ ਮੈਚ 387 ਦੌੜਾਂ ਦੇ ਵੱਡੇ ਅੰਤਰ ਨਾਲ ਜਿੱਤੀ ਤੇ ਨਵਾਂ ਰਿਕਾਰਡ ਵੀ ਕਾਇਮ ਕੀਤਾ।

2

ਇੰਨਾ ਹੀ ਨਹੀਂ ਉਸ ਨੇ ਧਮਾਕੇਦਾਰ ਪਾਰੀ ਆਪਣੇ ਜਨਮ ਦਿਨ ‘ਤੇ ਖੇਡੀ। ਸ਼ੇਨ ਡੈੱਡਸਵੇਲ ਖੱਬੇ ਹੱਥ ਦਾ ਵਿਕਟ ਕੀਪਰ ਬੱਲੇਬਾਜ਼ ਹੈ।

3

ਸ਼ੇਨ ਦੀ ਪਾਰੀ ਸਦਕਾ ਐਨ.ਡਬਲਿਊ ਪੁਕੇ ਨੇ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 50 ਓਵਰਾਂ ‘ਚ 677 ਦੌੜਾਂ ਦਾ ਪਹਾੜ ਖੜ੍ਹਾ ਕੀਤਾ।

4

ਸ਼ੇਨ ਨੇ ਹੁਣ ਤੱਕ ਟੀ-20 ਮੁਕਾਬਲੇ ਹੀ ਖੇਡੇ ਸਨ ਜਿਸ ‘ਚ 42 ਉਨ੍ਹਾਂ ਦਾ ਸਰਬੋਤਮ ਸਕੋਰ ਸੀ ਪਰ ਵਨਡੇ ਕ੍ਰਿਕਟ ‘ਚ ਉਤਰਦੇ ਹੀ ਉਨ੍ਹਾਂ ਨਵਾਂ ਧਮਾਕਾ ਕਰ ਦਿੱਤਾ।

5

490 ਦੌੜਾਂ ਦੀ ਪਾਰੀ ਦੌਰਾਨ ਸ਼ੇਨ ਡੈੱਡਸਵੇਲ ਨੇ 27 ਚੌਕੇ ਤੇ 57 ਛੱਕੇ ਜੜੇ ਜਿਸ ਦਾ ਮਤਲਬ ਹੈ ਕਿ ਸ਼ੇਨ ਨੇ 490 ਦੌੜਾਂ ‘ਚ 450 ਦੌੜਾਂ ਸਿਰਫ਼ ਬਾਊਂਡਰੀ ਨਾਲ ਬਣਾਏ।

6

ਸਾਊਥ ਅਫਰੀਕਾ ਦੇ 20 ਸਾਲਾ ਕ੍ਰਿਕਟਰ ਸ਼ੇਨ ਡੈੱਡਸਵੇਲ ਨੇ ਕਲੱਬ ਮੈਚ ਦੌਰਾਨ ਅਜਿਹੀ ਬੱਲੇਬਾਜ਼ੀ ਕੀਤੀ ਕਿ ਨਾ ਟੁੱਟਣਯੋਗ ਰਿਕਾਰਡ ਕਾਇਮ ਕਰ ਦਿੱਤਾ। ਸ਼ੇਨ ਨੇ ਮਹਿਜ਼ 151 ਗੇਂਦਾਂ ‘ਤੇ 490 ਦੌੜਾਂ ਬਣਾ ਕੇ ਰਿਕਾਰਡ ਬੁੱਕ ‘ਚ ਆਪਣਾ ਨਾਮ ਦਰਜ ਕਰ ਲਿਆ।

7

ਅੰਤਰਰਾਸ਼ਟਰੀ ਕ੍ਰਿਕਟ ‘ਚ ਪਹਿਲਾਂ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਰੋਹਿਤ ਸ਼ਰਮਾ (264) ਦੇ ਨਾਮ ਹੈ ਪਰ ਸ਼ੇਨ ਨੇ ਇਸ ਰਿਕਾਰਡ ਨੂੰ ਬੌਣਾ ਸਾਬਤ ਕਰ ਦਿੱਤਾ।

  • ਹੋਮ
  • Photos
  • ਖ਼ਬਰਾਂ
  • ਹੁਣ ਕੌਣ ਤੋੜੇਗਾ ਇਸ ਕ੍ਰਿਕਟਰ ਦਾ ਰਿਕਾਰਡ
About us | Advertisement| Privacy policy
© Copyright@2026.ABP Network Private Limited. All rights reserved.