ਮਹਾਨ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਦਿਲਚਸਪ ਕਹਾਣੀ, ਜਨਮ ਦਿਨ 'ਤੇ ਵਿਸ਼ੇਸ਼
ਬਾਲੀਵੁੱਡ ਦੀਆਂ ਫਿਲਮਾਂ ਦੇ ਮਾਇਆਜਾਲ ਤੇ ਸੁਪਨਮਈ ਦੁਨੀਆ ਤੋਂ ਪਰ੍ਹਾਂ ਸਮਾਂਨਰ ਸਿਨੇਮਾ ਦੀਆਂ ਫਿਲਮਾਂ 'ਚ ਭਾਰਤੀ ਸਮਾਜ ਦੇ ਵੱਖ-ਵੱਖ ਪਹਿਲੂਆਂ ਨੂੰ ਬਾਰੀਕੀ ਨਾਲ ਦਰਸਾਉਂਦੀਆਂ ਫਿਲਮਾਂ 'ਅਰਥ', 'ਖੰਡਰ', 'ਸ਼ਤਰੰਜ ਦੇ ਖਿਡਾਰੀ', 'ਮੰਡੀ' ਜਿਹੀਆਂ ਕਈ ਫਿਲਮਾਂ 'ਚ ਸ਼ਬਾਨਾ ਨੇ ਆਪਣੀ ਦਮਦਾਰ ਅਦਾਕਾਰੀ ਜ਼ਰੀਏ ਹਰ ਕਿਰਦਾਰ ਨੂੰ ਇਸ ਕਦਰ ਜੀਵਤ ਕੀਤਾ ਕਿ ਦਰਸ਼ਕ ਉਸ ਨਾਲ ਖੁਦ ਨੂੰ ਜੋੜ ਕੇ ਦੇਖ ਸਕੇ।
ਸ਼ਬਾਨਾ ਨੂੰ ਸਾਲ 2012 'ਚ 'ਪਦਮਭੂਸ਼ਨ' ਨਾਲ ਸਨਮਾਨਿਆ ਗਿਆ। ਉਨ੍ਹਾਂ ਨੂੰ ਗਾਂਧੀ ਇੰਟਰਨੈਸ਼ਨਲ ਫਾਊਂਡੇਸ਼ਨ ਲੰਦਨ ਵੱਲੋਂ ਗਾਂਧੀ ਸ਼ਾਂਤੀ ਪੁਰਸਕਾਰ, ਸ਼ਿਕਾਗੋ ਅੰਤਰ-ਰਾਸ਼ਟਰੀ ਫਿਲਮ ਫੈਸਟੀਵਲ ਚ ਫਾਇਰ ਲਈ ਸਰਵੋਤਮ ਅਭਿਨੇਤਰੀ ਦਾ ਸਿਲਵਰ ਹੁਗੋ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਸ਼ਬਾਨਾ ਹੁਣ ਤੱਕ 120 ਹਿੰਦੀ ਤੇ ਬੰਗਾਲੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਸ਼ਬਾਨਾ ਨੂੰ ਕਈ ਫਿਲਮਾਂ ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ ਸਰਵੋਤਮ ਅਭਿਨੇਤਰੀ ਲਈ ਫਿਲਮਫੇਅਰ ਐਵਾਰਡ ਵੀ ਉਹ ਹਾਸਲ ਕਰ ਚੁੱਕੀ ਹੈ।
ਜਦੋਂ ਜਾਵੇਦ ਅਖਤਰ ਦੀ ਪਤਨੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ 'ਚ ਅਣਬਣ ਹੋਣ ਲੱਗੀ। ਜਦੋਂ ਉਸ ਨੇ ਜਾਣਿਆ ਕਿ ਜਾਵੇਦ ਉਸ ਨੂੰ ਪਿਆਰ ਨਹੀਂ ਕਰਦੇ ਤਾਂ ਉਸ ਨੇ ਜਾਵੇਦ ਨੂੰ ਸ਼ਬਾਨਾ ਕੋਲ ਜਾਣ ਲਈ ਕਹਿ ਦਿੱਤਾ। ਹਨੀ ਇਰਾਨੀ ਤੇ ਜਾਵੇਦ ਦੇ ਤਲਾਕ ਤੋਂ ਬਾਅਦ ਸ਼ਬਾਨਾ ਦਾ ਜਾਵੇਦ ਨਾਲ ਵਿਆਹ ਹੋਇਆ। ਸ਼ਬਾਨਾ ਤੇ ਜਾਵੇਦ ਦੇ ਬੱਚੇ ਨਹੀਂ ਹਨ। ਜਾਵੇਦ ਦੇ ਪਹਿਲੇ ਬੱਚਿਆਂ ਫਰਹਾਨ ਤੇ ਜ਼ੋਇਆ ਨਾਲ ਸ਼ਬਾਨਾ ਦੀ ਬਹੁਤ ਚੰਗੀ ਬੌਂਡਿੰਗ ਹੈ।
ਸ਼ਬਾਨਾ ਆਜਮੀ ਦੀ ਪਹਿਲੀ ਮੁਲਾਕਾਤ ਜਾਵੇਦ ਅਖਤਰ ਨਾਲ ਉਨ੍ਹਾਂ ਦੇ ਘਰ ਹੋਈ ਸੀ। ਕੈਫੀ ਆਜ਼ਮੀ ਨਾਲ ਮੁਲਾਕਾਤ ਲਈ ਜਾਵੇਦ ਅਖਤਰ ਅਕਸਰ ਉਨ੍ਹਾਂ ਦੇ ਘਰ ਆਉਂਦੇ ਰਹਿੰਦੇ ਸਨ। ਇਸ ਦੌਰਾਨ ਹੀ ਦੋਨਾਂ 'ਚ ਪਿਆਰ ਪੈ ਗਿਆ ਤੇ ਫਿਰ ਇਨ੍ਹਾਂ ਵਿਆਹ ਕਰਾਉਣ ਦਾ ਮਨ ਬਣਾ ਲਿਆ। ਜਾਵੇਦ ਅਖਤਰ ਪਹਿਲਾਂ ਹੀ ਵਿਆਹੇ ਹੋਏ ਸਨ। ਸ਼ਬਾਨਾ ਦੇ ਮਾਪਿਆਂ ਨੂੰ ਇਹ ਪਸੰਦ ਨਹੀਂ ਸੀ ਪਰ ਉਹ ਹਰ ਹਾਲ ਜਾਵੇਦ ਨੂੰ ਆਪਣਾ ਬਣਾਉਣਾ ਚਾਹੁੰਦੀ ਸੀ।
18 ਸਤੰਬਰ, 1950 ਨੂੰ ਉਰਦੂ ਦੇ ਮਸ਼ਹੂਰ ਸ਼ਾਇਰ ਤੇ ਗੀਤਕਾਰ ਕੈਫੀ ਆਜ਼ਮੀ ਤੇ ਥਿਏਟਰ ਅਦਾਕਾਰਾ ਸ਼ੌਕਤ ਆਜ਼ਮੀ ਦੇ ਘਰ ਜਨਮੀ ਸ਼ਬਾਨਾ ਨੇ ਆਪਣੀ ਅਦਾਕਾਰੀ ਜ਼ਰੀਏ ਸਿਨੇਮਾ 'ਚ ਪ੍ਰਸਿੱਧੀ ਪ੍ਰਾਪਤ ਕੀਤੀ।
ਸ਼ਬਾਨਾ ਆਜ਼ਮੀ ਬਿਹਤਰੀਨ ਅਦਾਕਾਰਾ ਹੈ। ਅੱਜ ਸ਼ਬਾਨਾ ਦਾ 69ਵਾਂ ਜਨਮ ਦਿਨ ਹੈ। ਸ਼ਬਾਨਾ ਨੇ ਆਪਣੀ ਅਦਾਕਾਰੀ ਜ਼ਰੀਏ ਸਿਨੇਮਾ ਜਗਤ 'ਚ ਵੱਖਰਾ ਮੁਕਾਮ ਹਾਸਲ ਕੀਤਾ।
ਮੁੰਬਈ ਦੇ ਸੈਂਟ ਜੇਵੀਅਰਸ ਕਾਲਜ 'ਚ ਮਨੋਵਿਗਿਆਨ 'ਚ ਐਮਏ ਕਰਨ ਤੋਂ ਬਾਅਦ ਸ਼ਬਾਨਾ ਦੀ ਫਿਲਮਾਂ 'ਚ ਆਉਣ ਦੀ ਕਹਾਣੀ ਕਾਫੀ ਦਿਲਚਸਪ ਹੈ। ਸ਼ਬਾਨਾ ਨੇ ਫਿਰ ਭਾਰਤੀ ਫਿਲਮ ਤੇ ਟੈਲੀਵਿਜ਼ਨ ਸੰਸਥਾ 'ਚ ਦਾਖਲਾ ਲਿਆ। ਆਪਣੀ ਪਹਿਲੀ ਹੀ ਫਿਲਮ 'ਅੰਕੁਰ' ਨਾਲ ਸ਼ਬਾਨਾ ਨੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ।