✕
  • ਹੋਮ

ਸਨੀ ਲਿਓਨ ਦਾ ਨਵਾਂ ਕਾਰਨਾਮਾ...

ਏਬੀਪੀ ਸਾਂਝਾ   |  21 Jul 2017 02:32 PM (IST)
ਸਨੀ ਲਿਓਨ ਦਾ ਨਵਾਂ ਕਾਰਨਾਮਾ...
1

ਸਨੀ ਲਿਓਨ ਨੇ ਅੰਗਰੇਜ਼ੀ ਅਖ਼ਬਾਰ ‘ਹਿੰਦੁਸਤਾਨ ਟਾਈਮਜ਼’ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਨਿਸ਼ਾ ਨੂੰ ਗੋਦ ਲਿਆ ਹੈ। ਸਨੀ ਨੇ ਕਿਹਾ ਜਿਉਂ ਹੀ ਉਸ ਨੂੰ ਨਿਸ਼ਾ ਦੀ ਤਸਵੀਰ ਮਿਲੀ, ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

2

3

ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਗੱਲ ਬਾਰੇ ਵਿੱਚ ਸੋਚਿਆ ਸੀ। ਉਸ ਨੇ ਸੋਚਿਆ ਵੀ ਨਹੀਂ ਸੀ ਕਿ ਇੰਨੀ ਜਲਦੀ ਇਹ ਸ਼ੁਭ ਦਿਨ ਆਵੇਗਾ ਤੇ ਉਹ ਬਹੁਤ ਖ਼ੁਸ਼ ਹੈ।

4

ਮੁੰਬਈ: ਬਾਲੀਵੁੱਡ ਦੀ ਹੌਟ ਐਕਟ੍ਰੈੱਸ ਸਨੀ ਲਿਓਨ ਆਖ਼ਰਕਾਰ ਮਾਂ ਬਣ ਹੀ ਗਈ ਹੈ। ਸਨੀ ਨੇ ਕੁਝ ਵਕਤ ਪਹਿਲਾਂ ਹੀ 21 ਮਹੀਨੇ ਦੀ ਲੜਕੀ ਨੂੰ ਗੋਦ ਲਿਆ ਹੈ। ਸਨੀ ਨੇ ਮਹਾਰਾਸ਼ਟਰ ਦੇ ਲਾਤੁਰ ਜ਼ਿਲ੍ਹੇ ਤੋਂ ਬੱਚੀ ਨੂੰ ਅਡੌਪਟ ਕੀਤਾ ਹੈ। ਇਸ ਬੱਚੀ ਦਾ ਨਾਮ ਨਿਸ਼ਾ ਕੌਰ ਵੀਬਰ ਰੱਖਿਆ ਹੈ। ਸਨੀ ਦੇ ਇਸ ਫ਼ੈਸਲੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।

5

ਹਾਸਲ ਜਾਣਕਾਰੀ ਮੁਤਾਬਕ ਨਿਸ਼ਾ ਦਾ ਘਰ ਮਹਾਰਾਸ਼ਟਰ ਦੇ ਲਾਤੁਰ ਜ਼ਿਲ੍ਹੇ ਵਿੱਚ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸਨੀ ਕਈ ਦਿਨ ਪਹਿਲਾਂ ਹੀ ਨਿਸ਼ਾ ਨੂੰ ਗੋਦ ਲੈ ਚੁੱਕੀ ਸੀ ਪਰ ਵੀਰਵਾਰ ਇਸ ਨੂੰ ਮੀਡੀਆ ਵਿੱਚ ਨਸ਼ਰ ਕੀਤਾ ਹੈ। ਇੰਨਾ ਹੀ ਨਹੀਂ ਨਿਸ਼ਾ ਦੇ ਨਾਲ ਸਨੀ ਲਿਓਨ ਤੇ ਵੀਬਰ ਦੀ ਤਸਵੀਰ ਵੀ ਸਾਹਮਣੇ ਆਈ ਹੈ।

  • ਹੋਮ
  • Photos
  • ਖ਼ਬਰਾਂ
  • ਸਨੀ ਲਿਓਨ ਦਾ ਨਵਾਂ ਕਾਰਨਾਮਾ...
About us | Advertisement| Privacy policy
© Copyright@2026.ABP Network Private Limited. All rights reserved.