ਅੰਡਰ-19 ਵਿਸ਼ਵ ਕੱਪ ਦੇ ਹੀਰੋ ਸ਼ੁਭਮਨ ਗਿੱਲ ਦੇ ਬਚਪਨ ਦੀਆਂ ਤਸਵੀਰਾਂ..
ਏਬੀਪੀ ਸਾਂਝਾ | 30 Jan 2018 01:41 PM (IST)
1
2
3
4
5
6
ਸ਼ੁਭਮਨ ਗਿੱਲ ਨੇ 94 ਗੇਂਦਾਂ ਵਿੱਚ ਨਾਬਾਦ 102 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ 273 ਦੌੜਾਂ ਦਾ ਵੱਡਾ ਟੀਚਾ ਦੇਣ ਵਿੱਚ ਮਦਦ ਕੀਤੀ। ਆਈ.ਸੀ.ਸੀ. ਅੰਡਰ-19 2018 ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਸੈਂਕੜਾ ਲਾਉਣ ਵਾਲਾ ਪਹਿਲਾ ਬੱਲੇਬਾਜ਼ ਵੀ ਮੁਹਾਲੀ ਦਾ ਸ਼ੁਭਮਨ ਹੀ ਬਣ ਗਿਆ ਹੈ। ਸ਼ੁਭਮਨ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ 50 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 272 ਦੌੜਾਂ ਬਣਾਈਆਂ।
7
ਅੰਡਰ-19 ਵਿੱਚ ਭਾਰਤ ਦੀ ਪਾਕਿਸਤਾਨ ‘ਤੇ ਸ਼ਾਨਦਾਰ ਜਿੱਤ ਤੋਂ ਬਾਅਦ ਸ਼ੁਭਮਨ ਦੇ ਪਰਿਵਾਰ ‘ਚ ਜਸ਼ਨ ਦਾ ਮਾਹੌਲ ਹੈ। ਸ਼ੁਭਮਨ ਦੇ ਪਿਤਾ ਲਖਵਿੰਦਰ ਗਿੱਲ ਨੇ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆ ਦੱਸਿਆ, “ਪੁੱਤ ਦੀ ਖੇਡ ‘ਤੇ ਮਾਣ ਹੈ।”
8
9
ਸ਼ੁਭਮਨ ਗਿੱਲ ਦੇ ਰਿਕਾਰਡ ਆਤਿਸ਼ੀ ਬੱਲੇਬਾਜ਼ੀ ਤੇ ਇਸ਼ਾਂਤ ਪੋਰੇਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਭਾਰਤ ਨੇ ਪਾਕਿਸਤਾਨ ਨੂੰ 203 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਅੰਡਰ-19 ਵਿਸ਼ਵਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ, ਸ਼ੁਭਮਨ ਦੇ ਬਚਪਣ ਦੀਆਂ ਤਸਵੀਰਾਂ...