ਵੇਖੋ ਧਾਰਮਿਕ ਅਸਥਾਨ 'ਤੇ ਸਿਆਸੀ ਅਖਾੜੇ ਰੰਗ
ਸਿੱਧੂ ਨੇ ਸੁਖਬੀਰ ਬਾਦਲ ਵੱਲੋਂ ਸ਼ੂਰੂ ਕੀਤੀ ਗਈ ਜ਼ਬਰ ਵਿਰੋਧੀ ਲਿਹਰ ਬਾਰੇ ਬੋਲਦਿਆਂ ਕਿਹਾ ਕਿ ਸੁਖਬੀਰ ਪਹਿਲਾਂ ਆਪਣੇ ਰਾਜ ਦੌਰਾਨ ਲੋਕਾਂ ਨਾਲ ਹੋਏ ਜ਼ਬਰ ਬਾਰੇ ਜਵਾਬ ਦੇਣ।
ਇਸ ਮੌਕੇ ਪੁੱਜੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਾਦਲ ਪਰਿਵਾਰ ਤੇ ਖ਼ਾਸ ਕਰਕੇ ਬਿਕਰਮ ਮਜੀਠੀਆ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਦੋ ਦਿਨ ਲਈ ਪੁਲਿਸ ਮਹਿਕਮ ਦੇ ਦਿੱਤਾਂ ਜਾਵੇ ਤਾਂ ਉਹ ਮਜੀਠੀਆ ਨੂੰ ਸਬਕ ਸਿਖਾ ਦੇਣਗੇ।
ਬਾਬਾ ਬਕਾਲਾ ਵਿਖੇ ਸਿਆਸੀ ਕਾਨਫਰੰਸਾਂ ਭਾਵੇਂ ਹਰ ਸਾਲ ਹੁੰਦੀਆਂ ਹਨ ਪਰ ਸੂਬੇ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਕਾਨਫਰੰਸ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਰੱਖੀ ਗਈ ਕੁਰਸੀ ਖਾਲੀ ਹੀ ਨਜ਼ਰ ਆਈ।
ਸਿਆਸੀ ਪਾਰਾ ਇੰਨਾ ਜ਼ਿਆਦਾ ਭਖਿਆ ਹੋਇਆ ਸੀ ਕਿ ਸੁਖਬੀਰ ਬਾਦਲ ਨੇ ਤਾਂ ਸਿੱਧੂ ਨੂੰ ਮੈਂਟਲ ਤੱਕ ਕਹਿ ਦਿੱਤਾ।
ਜਿੱਥੇ ਕਾਂਗਰਸ ਦੀ ਸਿਆਸੀ ਕਾਨਫਰੰਸ ਵਿੱਚ ਮੁੱਖ ਮੰਤਰੀ ਗੈਰ ਹਾਜ਼ਰ ਰਹੇ, ਉੱਥੇ ਹੀ ਰੈਲੀ ਵਿੱਚ ਪੁੱਜੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਬਿਕਰਮ ਮਜੀਠੀਆ ਖਿਲਾਫ ਖੁੱਲ੍ਹ ਕ਼ੇ ਭੜਾਸ ਕੱਢੀ।
ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ ਹਰ ਸਾਲ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ਵਿੱਚ ਕੈਪਟਨ ਵੱਲੋਂ ਰੈਲੀ ਵਿੱਚ ਸ਼ਾਮਲ ਨਾ ਹੋਣ ਦੀਆਂ ਚਰਚਾਵਾਂ ਹੀ ਮੁੱਖ ਰਹੀਆਂ।