ਗੁਫ਼ਾ ਅੰਦਰ ਬਣੇ ਗੁਰੂ ਘਰ ਦੇ ਕਰੋ ਦਰਸ਼ਨ
ਏਬੀਪੀ ਸਾਂਝਾ | 27 Jan 2017 03:17 PM (IST)
1
ਮਹਾਰਾਸ਼ਟਰ ਦੇ ਇੱਕ ਗੁਰੂ ਘਰ ਦੇ ਦਰਸ਼ਨ ਕਰ ਕੇ ਤੁਸੀਂ ਅਚੰਭਿਤ ਰਹਿ ਜਾਉਗੇ, ਕਿਉਂਕਿ ਇਹ ਗੁਰੂ ਘਰ ਇੱਕ ਗੁਫ਼ਾ ਅੰਦਰ ਸੁਸ਼ੋਭਿਤ ਹੈ।
2
ਇਸ ਗੁਰੂ ਘਰ ਨੂੰ ਗੁਫ਼ਾ ਨੂੰ ਕੱਟਕੇ ਬਣਾਇਆ ਗਿਆ ਹੈ।
3
ਗੁਫਾ ਦੇ ਅੰਦਰ ਬਣਿਆ ਗੁਰਦੁਆਰਾ
4
ਇਸ ਨੂੰ ਬਣਾਉਣ ਨੂੰ ਕਰੀਬ 4 ਸਾਲ ਦਾ ਸਮਾਂ ਲੱਗਿਆ ਹੈ ਅਤੇ ਪੰਜਵੇਂ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਇੱਥੇ ਸੰਗਤ ਕਾਫ਼ੀ ਉਤਸੁਕਤਾ ਨਾਲ ਦਰਸ਼ਨ ਕਰਨ ਪਹੁੰਚਦੀ ਹੈ।
5
ਇਸ ਗੁਰੂ ਘਰ ਦਾ ਨਾਂ ਗੁਰਦੁਆਰਾ ਲਖਪਤ ਰਾਏ ਹੈ ਜੋ ਮਹਾਰਾਸ਼ਟਰ ਦੇ ਲੋਨਾਵਲਾ ਹਿੱਲ ਸਟੇਸ਼ਨ ਤੋਂ ਕਰੀਬ 30 ਕਿਮੀ ਦੇ ਦੂਰੀ 'ਤੇ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਨੂੰ ਛੋਟਾ ਹੇਮਕੁੰਟ ਸਾਹਿਬ ਵੀ ਕਿਹਾ ਜਾਂਦਾ ਹੈ।