ਟਰੰਪ ਦੇ ਸਹੁੰ ਚੁੱਕ ਸਮਾਗਮ ਮੌਕੇ ਸਿੱਖ ਨੇ ਖਿੱਚਿਆ ਧਿਆਨ
ਉਨਾਂ ਕਿਹਾ ਕਿ ਅਮਰੀਕਾ ਨਿਵਾਸੀ ਹੋਣ ਕਰਕੇ ਉਹ ਚਾਹੁੰਦਾ ਹੈ ਕਿ ਦੇਸ਼ ਦੇ ਸਾਰੇ ਲੋਕ ਮਿਲਕੇ ਰਹਿਣ ਅਤੇ ਅਮਰੀਕਾ ਨੂੰ ਮੁੜ ਮਹਾਂਸ਼ਕਤੀ ਵਜੋਂ ਉਭਾਰਨ ਕਿਉਂਕਿ ਏਕਤਾ ਨਾਲ ਹੀ ਤਰੱਕੀ ਹੁੰਦੀ ਹੈ।
ਵਿਸ਼ਵਅਜੀਤ ਸਿੰਘ ਨੇ ਦੱਸਿਆ ਕਿ ਟਰੰਪ ਦੇ ਸਮਰਥਕਾਂ ਨੇ ਵੀ ਉਸ ਵੱਲ ਧਿਆਨ ਦਿੱਤਾ, ਕਈ ਨੌਜਵਾਨਾਂ ਨੇ ਕਿਹਾ,''ਯੈਸ, ਦੈਟ ਇਜ ਰਾਈਟ ਆਨ'', ਇੱਕ ਨੌਜਵਾਨ ਕੁੜੀ ਨੇ ਉਸਨੂੰ ਸਮਾਗਮ 'ਚ ਸ਼ਾਮਿਲ ਹੋਣ ਲਈ ਆਪਣੀ ਟਿਕਟ ਦੀ ਪੇਸ਼ਕਸ਼ ਕੀਤੀ, ਕਈ ਪੁਲਿਸਕਰਮੀਆਂ ਨੇ 'ਸਿੱਖ ਕੈਪਟਨ ਅਮੇਰਿਕਾ' ਵਾਲੇ ਕੱਪੜਿਆਂ ਦੀ ਤਾਰੀਫ ਕੀਤੀ।
20 ਜਨਵਰੀ ਨੂੰ ਟਰੰਪ ਦੇ ਸਹੁੰ ਚੁੱਕ ਸਮਾਗਮ ਮੌਕੇ ਉਪਰੋਕਤ ਸੁਨੇਹਾ ਹੱਥ ਵਿੱਚ ਫੜ ਕੇ 'ਸਿੱਖ ਕੈਪਟਨ ਅਮੇਰਿਕਾ' ਪੂਰਾ ਸਮਾਂ ਗੇਟ 'ਤੇ ਖੜੇ ਰਹੇ ਅਤੇ ਪਹੁੰਚਣ ਵਾਲੇ ਹਰ ਅਮਰੀਕਾ ਵਾਸੀ ਦਾ ਧਿਆਨ ਆਪਣੇ ਵੱਲ ਖਿੱਚਦੇ ਰਹੇ। ਇਸ ਮੌਕੇ ਤਕਰੀਬਨ ਸਾਰੇ ਲੋਕਾਂ ਨੇ ਵਿਸ਼ਵਅਜੀਤ ਦੇ ਇਸ ਕਦਮ ਦੀ ਸ਼ਲਾਘਾ ਕੀਤੀ।
ਵਿਸ਼ਵਅਜੀਤ ਸਿੰਘ ਕਿੱਤੇ ਵਜੋਂ ਕਾਰਟੂਨਿਸਟ ਹਨ ਅਤੇ ਉਹ ਕਈ ਸਾਲਾਂ ਤੋਂ ਘੱਟ ਗਿਣਤੀਆਂ ਖਿਲਾਫ ਫੈਲਦੀ ਨਫਰਤ ਨੂੰ ਘਟਾਉਣ ਲਈ ਅਮਰੀਕਾ ਦੀਆਂ ਗਲੀਆਂ ਵਿੱਚ ਘੁੰਮ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਵਿਸ਼ਵਅਜੀਤ ਸਿੰਘ 'ਸਿੱਖ ਕੈਪਟਨ ਅਮੇਰਿਕਾ' ਦੇ ਨਾਂ ਵਜੋਂ ਹੀ ਪ੍ਰਸਿੱਧ ਹਨ ਅਤੇ 'ਸਿੱਖ ਕੈਪਟਨ ਅਮੇਰਿਕਾ' ਦੇ ਕੱਪੜੇ ਪਹਿਨ ਕੇ ਅਤੇ ਨੀਲੀ ਪੱਗ ਬੰਨ ਕੇ ਰੱਖਦੇ ਹਨ।
ਡੋਨਾਲਡ ਦੇ ਸਹੁੰ ਚੁੱਕ ਸਮਾਗਮ ਮੌਕੇ ਵਿਸ਼ਵਅਜੀਤ ਸਿੰਘ ਨੇ ਆਪਣੇ ਹੱਥ ਵਿੱਚ ਇੱਕ ਪੋਸਟਰ ਫੜਿਆ ਹੋਇਆ ਸੀ ਜਿਸ ਉੱਤੇ ਲਿਖਿਆ ਸੀ,'' ਕਾਲੇ, ਮੁਸਲਿਮ, ਟਰਾਂਸ, ਲੈਟਿਨੋ, ਏਸ਼ੀਅਨ ਤੇ ਗੋਰੇ, ਅਸੀਂ ਸਾਰੇ ਮਿਲਕੇ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਂਵਾਂਗੇ।''
ਟਰੰਪ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਸਮਾਗਮ ਮੌਕੇ ਸਮਾਗਮ ਦੇ ਬਾਹਰ ਗੇਟ 'ਤੇ ਖੜੇ ਇੱਕ ਭਾਰਤੀ ਮੂਲ ਦੇ ਅਮਰੀਕੀ ਸਿੱਖ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਸਿੱਖ ਸੀ 'ਸਿੱਖ ਕੈਪਟਨ ਆਫ ਅਮੇਰਿਕਾ' ਦੇ ਨਾਂ ਨਾਲ ਜਾਂਦੇ ਵਿਸ਼ਵਅਜੀਤ ਸਿੰਘ।