ਕੌਣ ਬਣਿਆ ਸਿੱਖ ਆਈਕਨ- 2017

ਅੰਮ੍ਰਿਤਸਰ ਵਿਖੇ ਕਰਵਾਏ ਇਸ ਅਵਾਰਡ ਸਮਾਰੋਹ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਟਾਏ ਗਏ ਪੰਜ ਪਿਆਰਿਆਂ ਨੂੰ ਖਾਸ ਤੌਰ ਤੇ ਸੱਦਾ ਦਿੱਤਾ ਗਿਆ ਅਤੇ ਸਾਰੀਆਂ ਸ਼ਖਸੀਅਤਾਂ ਨੂੰ ਸਨਮਾਨਾਂ ਦੀ ਵੰਡ ਪੰਜ ਪਿਆਰਿਆਂ ਵੱਲੋਂ ਹੀ ਕੀਤੀ ਗਈ।
ਫਿਲਮ ਡਾਇਰੈਕਟਰ ਸਤਦੀਪ ਸਿੰਘ ਦੀ ਡਾਕੂਮੈਂਟਰੀ ਦਾਸਤਾਨ ਨੂੰ ਬੈਸਟ ਸਿੱਖ ਦਸਤਾਵੇਜ਼ੀ ਫਿਲਮ
ਇਸ ਮੌਕੇ ਵੱਖ-ਵੱਖ ਖੇਤਰਾਂ ਦੇਸ਼ ਵਿਦੇਸ਼ 'ਚ ਨਾਮਣਾ ਖੱਟਣ ਵਾਲੀਆਂ ਸਿੱਖ ਸ਼ਖਸੀਅਤਾਂ ਅਤੇ ਸੰਸਥਾਵਾਂ ਨੂੰ ਇਸ ਮੌਕੇ ਖਾਸ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬੀਬੀ ਪ੍ਰੀਤਮ ਕੌਰ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ,
ਪਹਿਲਵਾਨ ਨਵਤੇਜ ਸਿੰਘ ਨੂੰ ਸਿੱਖ ਯੂਥ ਆਈਕਨ
ਬੇਸਿਕਸ ਆਫ ਸਿੱਖੀ ਅਤੇ ਖਾਲਸਾ ਏਡ ਨੂੰ ਬੈਸਟ ਸਿੱਖ ਆਰਗੇਨਾਈਜ਼ੇਸ਼ਨ ਆਫ ਦ ਯੀਅਰ, ਅਤੇ ਅਕਾਲ ਚੈਨਲ ਨੂੰ ਬੈਸਟ ਵਰਲਡ ਸਿੱਖ ਮੀਡੀਆ ਦਾ ਅਵਾਰਡ ਦਿੱਤਾ ਗਿਆ।
ਡਾ. ਇੰਦਰਜੀਤ ਸਿੰਘ ਗੋਗੋਆਣੀ ਨੂੰ ਸਮਰਪਿਤ ਸਿੱਖ ਲੇਖਕ
ਬਿਜ਼ਨੈਸਮੈਨ ਹਰਜਿੰਦਰ ਸਿੰਘ ਕੁਕਰੇਜਾ ਨੂੰ ਸਿੱਖ ਯੂਥ ਆਈਕਨ ਆਫ 'ਦ ਯੀਅਰ,
ਚਾਰ ਸਾਹਿਬਜ਼ਾਦੇ ਨੂੰ ਬੈਸਟ ਫਿਲਮ
ਇੰਟਰਨੈਸ਼ਨਲ ਫਤਿਹ ਅਕੈਡਮੀ, ਜੰਡਿਆਲਾ ਗੁਰੂ, ਅੰਮ੍ਰਿਤਸਰ ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ ਅਵਾਰਡ ਸਮਾਰੋਹ ਦੌਰਾਨ ਸਿੱਖ ਅਵਾਰਡ-2017 ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।