ਸਿੱਖਾਂ ਦੇ ਸ਼ਾਹੀ ਵਿਆਹਾਂ 'ਤੇ ਲੱਗੇਗੀ ਰੋਕ
ਮੰਗਲਵਾਰ ਸ਼ਾਮ ਨੂੰ ਹੋਈ ਇਸ ਦੀ ਪਹਿਲੀ ਬੈਠਕ 'ਚ ਲੋਕਾਂ ਨੂੰ ਵਿਆਹ ਸਮਾਗਮਾਂ ਨੂੰ ਗੁਰਦੁਆਰਿਆਂ 'ਚ ਸਾਦਗੀ ਨਾਲ ਮਨਾਉਣ, ਮਹਿੰਗੇ ਸੱਦੇ ਪੱਤਰ ਅਤੇ ਮਿਠਆਈ ਦੇਣ ਦੇ ਚਲਨ ਨੂੰ ਬੰਦ ਕਰਨ ਅਤੇ ਈ-ਮੇਲ ਅਤੇ ਐੱਸਐਮਐੱਸ ਨਾਲ ਲੋਕਾਂ ਨੂੰ ਸੱਦਾ ਦੇਣ ਦੀ ਅਪੀਲ ਕੀਤੀ ਗਈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖ਼ਤਾਂ ਦੇ ਜੱਥੇਦਾਰ ਵੀ ਵਿਆਹ ਅਤੇ ਹੋਰ ਸਮਾਗਮਾਂ 'ਚ ਫਜ਼ੂਲ ਖ਼ਰਚੀ ਰੋਕਣ ਦੀ ਅਪੀਲ ਕਰ ਚੁੱਕੇ ਹਨ।
ਸਮਾਜਿਕ ਸੁਧਾਰ ਲਈ ਇੰਟਰਨੈਸ਼ਨਲ ਪੰਜਾਬੀ ਫੋਰਮ ਦਾ ਗਠਨ ਕੀਤਾ ਗਿਆ ਹੈ। ਡਾ. ਰਾਜਿੰਦਰ ਸਿੰਘ ਚੱਢਾ ਇਸ ਦੇ ਚੇਅਰਮੈਨ ਬਣਾਏ ਗਏ ਹਨ।
ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਕਹਿਣਾ ਹੈ ਕਿ ਫਜ਼ੂਲ ਖ਼ਰਚੀ ਕਾਰਨ ਗ਼ਰੀਬ ਮਾਤਾ-ਪਿਤਾ ਆਪਣੇ ਬੱਚਿਆਂ ਦੇ ਵਿਆਹ ਲਈ ਕਰਜ਼ ਲੈਣ ਲਈ ਮਜਬੂਰ ਹਨ। ਉਹ ਇੰਟਰਨੈਸ਼ਨਲ ਪੰਜਾਬੀ ਫੋਰਮ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ।
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਪੀਸੀ) ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ 'ਚ ਹੋਣ ਵਾਲੇ ਵਿਆਹ ਸਮਾਗਮ 'ਚ ਦਾਅਵਤ ਦੇ ਮੈਨਿਊ 'ਚ ਕਟੌਤੀ ਕਰਨ ਦੀ ਤਿਆਰੀ ਕੀਤੀ ਗਈ ਹੈ। ਇਹ ਕਦਮ ਵਿਆਹਾਂ 'ਚ ਹੋਣ ਵਾਲੀ ਫਜ਼ੂਲ ਖ਼ਰਚੀ ਰੋਕਣ ਲਈ ਚੁੱਕਿਆ ਜਾ ਰਿਹਾ ਹੈ।