✕
  • ਹੋਮ

ਡਾਲਰਾਂ 'ਤੇ ਵੀ ਛਾਏ ਸਿੱਖ

ਏਬੀਪੀ ਸਾਂਝਾ   |  15 Jan 2017 04:33 PM (IST)
1

ਸਿੱਖਾਂ ਦੇ ਸੁਭਾਅ, ਸਖ਼ਤ ਮਿਹਨਤ ਦੀ ਆਦਤ ਅਤੇ ਸਰੀਰਕ ਬਣਤਰ ਵੀ ਕਾਫ਼ੀ ਹੱਦ ਤੱਕ ਫਿਜ਼ੀ ਦੇ ਸਥਾਨਕ ਲੋਕਾਂ ਨਾਲ ਮਿਲਦਾ ਹੈ। ਜਿਸ ਕਾਰਨ ਇੱਥੋਂ ਦੇ ਲੋਕ ਸਿੱਖਾਂ ਨੂੰ ਆਪਣੇ ਮੁਲਕ ਦਾ ਵਾਸੀ ਮੰਨਦੇ ਹਨ। ਫਿਜ਼ੀ ਵਿੱਚ ਰਹਿਣ ਵਾਲੇ ਸਿੱਖਾਂ ਨੇ ਇੱਥੇ ਸਕੂਲ ਕਾਲਜ ਵੀ ਖੋਲ ਰੱਖੇ ਹਨ।

2

ਸਿੱਖ ਭਾਈਚਾਰਾ ਇੱਥੇ ਤਕਰੀਬਨ 100 ਸਾਲ ਪਹਿਲਾਂ ਜਾ ਕੇ ਵਸਿਆ ਸੀ, ਸਉਵਾ ਅਤੇ ਨੌਸੋਰੀ ਵਿੱਚ ਜ਼ਿਆਦਾ ਸਿੱਖ ਰਹਿੰਦੇ ਹਨ। ਫਿਜ਼ੀ ਵਿੱਚ ਸਿੱਖ ਭਾਈਚਾਰੇ ਦਾ ਮੁੱਖ ਕਾਰੋਬਾਰ, ਦੁਕਾਨਦਾਰੀ ਅਤੇ ਖੇਤੀਬਾੜੀ ਹੈ।

3

ਸਰਕਾਰ ਨੇ ਕਿਹਾ ਕਿ ਫਿਜ਼ੀ ਵਿੱਚ ਵੱਸਦੇ ਸਿੱਖਾਂ ਨੇ ਦੇਸ਼ ਦੀ ਆਰਥਿਕਤਾ ਵਿੱਚ ਅਹਿਮ ਯੋਗਦਾਨ ਪਾਇਆ ਹੈ ਇਸ ਕਰਕੇ ਸਿੱਖਾਂ ਨੂੰ ਇਹ ਮਾਣ ਦਿੱਤਾ ਗਿਆ ਹੈ।

4

ਫਿਜ਼ੀ ਸਰਕਾਰ ਨੇ ਸਿੱਖਾਂ ਵੱਲੋਂ ਦੇਸ਼ ਵਿੱਚ ਦਿੱਤੇ ਯੋਗਦਾਨ ਸਦਕਾ ਆਪਣੀ ਨਵੀਂ ਕਰੰਸੀ ਵਿੱਚ ਭਾਈਚਾਰੇ ਨੂੰ ਥਾਂ ਦਿੱਤੀ ਹੈ।

5

ਫਿਜ਼ੀ ਸਰਕਾਰ ਨੇ 2 ਡਾਲਰ ਦੀ ਨਵੀਂ ਕਰੰਸੀ ਜਾਰੀ ਕੀਤੀ ਹੈ ਜਿਸ ਉਤੇ ਇੱਕ ਸਿੱਖ ਦੀ ਤਸਵੀਰ ਦੇਖੀ ਜਾ ਸਕਦੀ ਹੈ।

  • ਹੋਮ
  • Photos
  • ਖ਼ਬਰਾਂ
  • ਡਾਲਰਾਂ 'ਤੇ ਵੀ ਛਾਏ ਸਿੱਖ
About us | Advertisement| Privacy policy
© Copyright@2026.ABP Network Private Limited. All rights reserved.