12 ਸਾਲ ਦੇ ਸੰਘਰਸ਼ ਬਾਅਦ ਬਣਿਆ ਅਮਰੀਕਾ ਦਾ ਇਹ ਗੁਰੂ ਘਰ
ਏਬੀਪੀ ਸਾਂਝਾ | 12 Dec 2016 12:00 PM (IST)

1
ਗੁਰੂ ਘਰ ਦੀ ਇਮਾਰਤ ਦਾ ਬਾਹਰੀ ਦ੍ਰਿਸ਼।
2
ਕਾਫੀ ਲੰਬੀ ਉਡੀਕ ਤੋਂ ਬਾਅਦ ਸਾਲ 2000 ਦੀ ਵਿਸਾਖੀ ਮੌਕੇ ਗੁਰੂ ਘਰ ਨੂੰ ਮੁਕੰਮਲ ਰੂਪ 'ਚ ਸੰਗਤ ਲਈ ਖੋਲ ਦਿੱਤਾ ਗਿਆ।
3
1988 ਵਿੱਚ ਫੇਅਰਫੀਲਡ 'ਚ ਗੁਰਦੁਆਰਾ ਸਾਹਿਬ ਉਸਾਰੇ ਜਾਣ ਦੀ ਚਰਚਾ ਹੋਈ ਤੇ ਸਿੱਖ ਸੰਗਤ ਨੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਫੈਸਲਾ ਲਿਆ।
4
ਕੈਲੀਫੋਰਨੀਆ ਦੇ ਸੋਲਾਨੋ ਕਾਊਂਟੀ 'ਚ ਪੈਂਦੇ ਇਸ ਇਲਾਕੇ 'ਚ ਵਸਦੇ ਸਿੱਖ ਭਾਈਚਾਰੇ ਦੇ ਮਜ਼ਬੂਤ ਇਰਾਦਿਆਂ ਸਦਕਾ ਲਗਾਤਾਰ 12 ਸਾਲ ਇਹ ਸੰਘਰਸ਼ ਚਲਦਾ ਰਿਹਾ, 1991 'ਚ ਗੁਰਦੁਆਰੇ ਦੀ ਸਥਾਪਤੀ ਲਈ ਗੁਰਦੁਆਰੇ ਦੀ ਜ਼ਮੀਨ ਉੱਤੇ ਪਹਿਲੀ ਅਰਦਾਸ ਗਿਆਨੀ ਜੰਗ ਸਿੰਘ ਨੇ ਕੀਤੀ ਸੀ।
5
2000 ਵਿੱਚ ਗੁਰਦੁਆਰਾ ਸਾਹਿਬ ਦੀ ਉਸਾਰੀ ਮੁਕੰਮਲ ਹੋਣ ਤੱਕ ਸਿੱਖ ਸੰਗਤ ਨੂੰ ਕਾਫੀ ਕਾਨੂੰਨੀ ਤੇ ਸਰਕਾਰੀ ਅੜਚਣਾਂ ਦਾ ਸਾਹਮਣਾ ਕਰਨਾ ਪਿਆ।