ਗੁਰਦੁਆਰਾ ਗੁਰੂ ਨਾਨਕ ਦਰਬਾਰ ਡਬਲਿਨ, ਆਇਰਲੈਂਡ
ਏਬੀਪੀ ਸਾਂਝਾ | 16 Dec 2016 03:50 PM (IST)
1
ਆਇਰਲੈਂਡ ਦੇਸ਼ 'ਚ ਸਿੱਖਾਂ ਦੇ ਤਿੰਨ ਧਾਰਮਿਕ ਅਸਥਾਨ ਹਨ।
2
ਉਸ ਤੋਂ ਬਾਅਦ ਆਇਰਲੈਂਡ 'ਚ ਪਹਿਲਾ ਗੁਰਦੁਆਰਾ 2000 ਵਿੱਚ ਸਥਾਪਿਤ ਹੋਇਆ ਸੀ ਪਰ ਆਇਰਲੈਂਡ ਵੱਸਦੇ ਸਿੱਖਾਂ ਦੀ ਆਸਥਾ ਦਾ ਮੁੱਖ ਕੇਂਦਰ ਡਬਲਿਨ ਦਾ ਗੁਰੂ ਘਰ ਹੈ।
3
ਆਇਰਲੈਂਡ ਦੀ ਰਾਜਧਾਨੀ ਡਬਲਿਨ 'ਚ ਸੁਸ਼ੋਭਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਆਇਰਲੈਂਡ ਦਾ ਮੁੱਖ ਗੁਰੂ ਘਰ ਹੈ।
4
ਇੱਥੇ ਭਾਰਤ ਅਤੇ ਹੋਰ ਦੇਸ਼ਾਂ ਤੋਂ ਕੀਰਤਨੀਏ ਅਤੇ ਪ੍ਰਚਾਰਕ ਸਮੇਂ-ਸਮੇਂ ਤੇ ਆਉਂਦੇ ਰਹਿੰਦੇ ਹਨ
5
ਇਸ ਗੁਰੂ ਘਰ ਦੀ ਸਥਾਪਨਾ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲਦੀ ਪਰ ਇੰਨਾ ਜ਼ਰੂਰ ਪਤਾ ਲੱਗਦਾ ਹੈ ਕਿ ਆਇਰਲੈਂਡ ਵਿੱਚ ਸਿੱਖ 1950 ਦੇ ਆਸ ਪਾਸ ਵਸਣੇ ਸ਼ੁਰੂ ਹੋਏ ਸਨ।
6
ਗੁਰਦੁਆਰਾ ਸਾਹਿਬ ਦੇ ਦੋ ਮੁੱਖ ਹਾਲ ਨੇ, ਦੀਵਾਨ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਦੂਜੇ ਹਾਲ ਵਿੱਚ ਲੰਗਰ ਪਕਾਇਆ ਤੇ ਵਰਤਾਇਆ ਜਾਂਦਾ ਹੈ।