ਰੋਜ਼ ਪਰੇਡ 'ਚ ਫੁੱਲਾਂ ਨਾਲ ਬਣਾਇਆ ਹਰਿਮੰਦਰ ਸਾਹਿਬ ਦਾ ਮਾਡਲ
ਰੋਜ਼ ਪਰੇਡ ਗੁਲਾਬ ਦੇ ਫੁੱਲਾਂ ਦਾ ਟੂਰਨਾਮੈਂਟ ਹੁੰਦਾ ਹੈ ਜਿਸ ਵਿੱਚ ਸੰਗੀਤ ਦੀਆਂ ਧੁਨਾਂ 'ਤੇ ਖੇਡਾਂ ਵੀ ਕਰਵਾਈਆਂ ਜਾਂਦੀਆਂ ਨੇ। ਇਹ ਹਰ ਸਾਲ ਅਮਰੀਕਾ ਵਿੱਚ ਨਵੇਂ ਸਾਲ ਮੌਕੇ ਮਨਾਇਆ ਜਾਣ ਵਾਲਾ ਜਸ਼ਨ ਹੈ।
2015 ਦੇ ਵਿੱਚ ਰੋਜ਼ ਪਰੇਡ ਦਾ ਥੀਮ 'ਇੰਸਪਾਇਰਿੰਗ ਸਟੋਰੇਜ' ਸੀ ਅਤੇ ਉਸ ਸਾਲ ਅਮਰੀਕਾ 'ਚ ਬਣਨ ਵਾਲਾ ਪਹਿਲਾ ਗੁਰਦੁਆਰਾ ਸਟਾਕਟਨ ਗੁਰਦੁਆਰੇ ਦਾ ਫਲੋਟ ਬਣਾਇਆ ਗਿਆ ਸੀ।
ਇਸ ਦੀ ਸਜਾਵਟ ਬਹੁਤ ਖ਼ੂਬਸੂਰਤੀ ਨਾਲ ਕੀਤੀ ਗਈ ਹੈ। ਹਰਿਮੰਦਰ ਸਾਹਿਬ ਦੇ ਮਾਡਲ ਨੂੰ ਸੁਨਹਿਰੀ ਰੰਗ ਪੀਲੇ ਫੁੱਲਾਂ ਰਾਹੀਂ ਦਿੱਤਾ ਗਿਆ ਹੈ।
ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਰੋਜ਼ ਪਰੇਡ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੂੰ ਦਰਸਾਉਂਦਾ ਫਲੋਟ ਲਾਇਆ ਗਿਆ ਹੈ।
ਕੈਲੇਫੋਰਨੀਆ ਦੇ ਪਾਸੀਡੇਨਾ ਸ਼ਹਿਰ ਵਿੱਚ 'ਰੋਜ਼ ਪਰੇਡ' ਅਮਰੀਕਾ ਸਮੇਂ ਮੁਤਾਬਿਕ 2 ਜਨਵਰੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਤੇ ਵੱਖ-ਵੱਖ ਫਲੋਟਾਂ ਨਾਲ ਸ਼ਿੰਗਾਰੀ ਇਹ ਪਰੇਡ ਪੂਰੇ ਸ਼ਹਿਰ 'ਚੋਂ ਗੁਜ਼ਰੇਗੀ।
ਸ੍ਰੀ ਹਰਿਮੰਦਰ ਸਾਹਿਬ ਦੇ ਫਲੋਟ ਨਾਲ ਹਰਿਮੰਦਰ ਸਾਹਿਬ ਦੀ ਉਸਾਰੀ, ਬਣਤਰ, ਸਿਧਾਂਤ ਅਤੇ ਸੰਕਲਪ ਬਾਰੇ ਵੀ ਮੁੱਢਲੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਵੇਗੀ।
ਇਸ ਸਾਲ ਦੀ 128ਵੀਂ ਰੋਜ਼ ਪਰੇਡ ਦਾ ਥੀਮ 'Echoes of Success'ਹੈ ਅਤੇ ਇਸ ਪਰੇਡ ਵਿੱਚ ਕੁੱਲ 40 ਫਲੋਟ ਹਿੱਸਾ ਹੋਣਗੇ।
ਕੈਲੇਫੋਰਨੀਆ ਵਿੱਚ ਹਰ ਸਾਲ ਆਯੋਜਿਤ ਕੀਤੀ ਜਾਣ ਵਾਲੀ ਸਾਲਾਨਾ 'ਰੋਜ਼ ਪਰੇਡ' ਵਿੱਚ ਇਸ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਫਲੋਟ ਮੁੱਖ ਤੌਰ 'ਤੇ ਬਣਾਇਆ ਗਿਆ ਹੈ।