ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਰਵਾਸੀ ਸਿੱਖ ਸਿਰਜਣਗੇ ਇਤਿਹਾਸ
ਉਨ੍ਹਾਂ ਕਿਹਾ ਕਿ ਮੋਟੇ ਤੌਰ 'ਤੇ ਇਸ ਪ੍ਰੋਜੈਕਟ ਨੂੰ ਧਰਤੀ ਲਈ ਇੱਕ ਤੋਹਫੇ ਵਜੋਂ ਵੇਖਿਆ ਜਾ ਸਕਦਾ ਹੈ।
ਉਨ੍ਹਾਂ ਉਮੀਦ ਜਤਾਈ ਕਿ ਇਹ ਪ੍ਰੋਜੈਕਟ ਸਿੱਖਾਂ ਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਕੁਦਰਤ ਨਾਲ ਜੁੜਨ ਲਈ ਪ੍ਰੇਰਿਤ ਕਰੇਗਾ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਾਕ ਦੇਵ ਜੀ ਕੁਦਰਤ ਪ੍ਰੇਮੀ ਸਨ। ਉਨ੍ਹਾਂ ਕੁਦਰਤ ਨੂੰ ਹੀ ਰੱਬ ਦਾ ਰੂਪ ਦੱਸਿਆ ਸੀ।
ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਰਾਜਵੰਤ ਸਿੰਘ ਨੇ ਦੱਸਿਆ ਕਿ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਭਾਰਤ, ਬ੍ਰਿਟੇਨ, ਆਸਟ੍ਰੇਲੀਆ ਤੇ ਕੇਨੀਆ ਵਿੱਚ ਲਗਪਗ ਇੱਕ ਲੱਖ ਤੋਂ ਉੱਪਰ ਬੂਟੇ ਲਾ ਲਏ ਗਏ ਹਨ।
ਵਾਸ਼ਿੰਗਟਨ ਡੀਸੀ ਸਥਿਤ ਵਾਤਾਵਰਨ ਸੰਗਠਨ ਈਕੋਸਿੱਖ ਦੇ ਪ੍ਰਧਾਨ ਤੇ ਮਿਲੀਅਨ ਟ੍ਰੀ ਪ੍ਰੋਜੈਕਟ ਦੇ ਕੋਆਰਡੀਨੇਟਰ ਰਾਜਵੰਤ ਸਿੰਘ ਨੇ ਕਿਹਾ ਕਿ ਇਸ ਯੋਜਨਾ ਨਾਲ ਭਾਰਤ, ਮਲੇਸ਼ੀਆ, ਪਾਕਿਸਤਾਨ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆਸ, ਫਰਾਂਸ, ਹਾਂਗਕਾਂਗ, ਨਾਰਵੇ ਤੇ ਕਈ ਹੋਰ ਦੇਸ਼ਾਂ ਵਿੱਚ ਸਥਿਤ ਗੁਰਦੁਆਰਿਆਂ ਤੇ ਸੰਸਥਾਵਾਂ ਨੂੰ ਜੋੜਿਆ ਗਿਆ ਹੈ।
ਯੋਜਨਾ ਨਾਲ ਸਬੰਧਤ ਸਿੱਖਾਂ ਮੁਤਾਬਕ ਨਵੰਬਰ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੋਏਗਾ ਤਾਂ ਉਦੋਂ ਤਕ 10 ਲੱਖ ਬੂਟੇ ਲਾਉਣ ਦਾ ਟੀਚਾ ਹਾਸਲ ਕਰ ਲਿਆ ਜਾਏਗਾ।
ਲੰਦਨ ਦੇ ਅਖ਼ਬਾਰ ਗਾਰਡੀਅਨ ਮੁਤਾਬਕ ਇਸ ਯੋਜਨਾ ਦਾ ਮਕਸਦ ਵਾਤਾਵਰਨ ਵਿੱਚ ਆਈ ਗਿਰਾਵਟ ਨੂੰ ਦੂਰ ਕਰਨ ਦੇ ਨਾਲ-ਨਾਲ ਲੋਕਾਂ ਨੂੰ ਕੁਦਰਤ ਨਾਲ ਜੋੜਨਾ ਵੀ ਹੈ।
ਇਸ ਮੌਕੇ 'gift to the planet' (ਧਰਤੀ ਲਈ ਤੋਹਫਾ) ਨਾਂ ਦੀ ਯੋਜਨਾ ਤਹਿਤ 10 ਲੱਖ ਬੂਟੇ ਲਾਏ ਜਾਣਗੇ।
ਲੰਦਨ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸਮਾਜ ਅਨੋਖੀ ਯੋਜਨਾ ਬਣਾ ਰਿਹਾ ਹੈ।