8 ਖ਼ਤਰਨਾਕ ਦਹਿਸ਼ਤਗਰਦ ਪਹਿਲਾਂ ਫ਼ਰਾਰ, ਫਿਰ ਖਾਤਮਾ
ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ਼ ਇੰਡੀਆ (SIMI) ਭਾਰਤ ਸਰਕਾਰ ਵੱਲੋਂ ਪਾਬੰਦੀ ਸ਼ੁਦਾ ਜਥੇਬੰਦੀ ਹੈ। ਤਿੰਨ ਸਾਲ ਪਹਿਲਾਂ ਵੀ ਸਿੰਮੀ ਨਾਲ ਸੰਬੰਧਿਤ ਬੰਦੇ ਖਾਂਡਵਾ ਜੇਲ੍ਹ ਦੇ ਗ਼ੁਸਲਖ਼ਾਨੇ ਦੀ ਕੰਧ ਤੋੜ ਕੇ ਫ਼ਰਾਰ ਹੋ ਗਏ ਸੀ। ਖਾਂਡਵਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 280 ਕਿੱਲੋਮੀਟਰ ਦੂਰੀ ‘ਤੇ ਹੈ।
Download ABP Live App and Watch All Latest Videos
View In Appਸਮਾਚਾਰ ਏਜੰਸੀ ਪੀਟੀਆਈ ਦੇ ਮੁਤਾਬਿਕ ਭੱਜਣ ਵਾਲਿਆਂ ਨੇ ਗਾਰਦ ‘ਤੇ ਚਾਕੂ ਨਾਲ ਵਾਰ ਕੀਤਾ ਅਤੇ ਚਾਦਰਾਂ ਦੀ ਰੱਸੀ ਬਣਾ ਕੇ ਕੰਧ ‘ਤੇ ਚੜ੍ਹੇ ਅਤੇ ਪਾਰ ਕੀਤੀ। ਫਰਾਰ ਪੁਲਿਸ ਵਾਲਿਆਂ ਉਤੇ ਪੰਜ -ਪੰਜ ਲੱਖ ਰੁਪਏ ਦਾ ਇਨਾਮ ਸੀ।
ਇਸ ਘਟਨਾ ਤੋਂ ਬਾਅਦ ਪੂਰੇ ਮੱਧ ਪ੍ਰਦੇਸ਼ ਵਿੱਚ ਸੁਰਖਿਆ ਕਰੜੀ ਕਰ ਦਿੱਤੀ ਗਈ ਹੈ।
ਇਸ ਦੌਰਾਨ ਇਹਨਾਂ ਨੇ ਜੇਲ੍ਹ ਦੇ ਪੁਲਿਸ ਅਧਿਕਾਰੀ ਰਾਧੇ ਸ਼ਾਮ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਅਣਗਹਿਲੀ ਲਈ ਜੇਲ੍ਹ ਦੇ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਭੋਪਾਲ ਦੇ ਡੀ.ਆਈ.ਜੀ. ਰਮਨ ਸਿੰਘ ਨੇ ਮੀਡੀਆ ਨੂੰ ਦੱਸਿਆ, “ਇਹ ਘਟਨਾ ਤੜਕੇ ਦੋ ਅਤੇ ਤਿੰਨ ਵਜੇ ਦੇ ਵਿਚਕਾਰ ਦੀ ਹੈ।
ਸਾਰੇ ਦਹਿਸ਼ਤਗਰਦਾਂ ਨੂੰ ਜੇਲ੍ਹ ਤੋਂ 10 ਕਿਲੋਮੀਟਰ ਦੂਰ ਪਿੰਡ ਵਿੱਚ ਪੁਲਿਸ ਨੇ ਘੇਰਿਆ ਅਤੇ ਮੁਕਾਬਲੇ ਤੋਂ ਬਾਅਦ ਖਤਮ ਕਰ ਦਿੱਤਾ।
ਸੈਂਟਰਲ ਜੇਲ੍ਹ ਵਿੱਚ ਬੰਦ ਪਾਬੰਦੀ ਸ਼ੁਦਾ ਸੰਗਠਨ ਸਿੰਮੀ ਦੇ ਅੱਠ ਫਰਾਰ ਹੋਏ ਦਹਿਸ਼ਤਗਰਦਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਘਟਨਾ ਅੱਜ ਤੜਕੇ ਹੋਈ। ਜੇਲ੍ਹ ਵਿਚੋਂ ਫ਼ਰਾਰ ਹੋਣ ਤੋਂ ਪਹਿਲਾਂ ਦਹਿਸ਼ਤਗਰਦਾਂ ਨੇ ਇੱਕ ਸੁਰੱਖਿਆ ਕਰਮੀਂ ਦੀ ਹੱਤਿਆ ਕਰ ਦਿੱਤੀ।
- - - - - - - - - Advertisement - - - - - - - - -