✕
  • ਹੋਮ

ਸਿਹਤਮੰਦ ਰੱਖਦੇ ਇਹ 6 ਮੋਬਾਈਲ ਐਪਸ

ਏਬੀਪੀ ਸਾਂਝਾ   |  24 Dec 2017 04:04 PM (IST)
ਸਿਹਤਮੰਦ ਰੱਖਦੇ ਇਹ 6 ਮੋਬਾਈਲ ਐਪਸ
1

ਲਾਈਫਸਮ- ਇਸ ਐਪ ਰਾਹੀਂ ਤੁਹਾਨੂੰ ਤੁਹਾਡੇ ਸ਼ਰੀਰ ਦੇ ਮੁਤਾਬਕ ਡਾਈਟ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ। ਐਪ ਇਹ ਵੀ ਦੱਸਦੀ ਹੈ ਕਿ ਉਕਤ ਡਾਈਟ ਨਾਲ ਤੁਹਾਡੀ ਸਿਹਤ ਵਿੱਚ ਕੀ ਬਦਲਾਅ ਹੋ ਰਿਹਾ ਹੈ।

2

30 ਡੇਅ ਫਿੱਟਨੈੱਸ ਚੈਲੇਂਜ- ਇਹ ਐਪ ਖਾਸਕਰ ਕੇ ਵਜ਼ਨ ਘੱਟ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਐਪ ਰਾਹੀਂ ਵੱਖ-ਵੱਖ ਕਸਰਤਾਂ ਨਾਲ ਵਜ਼ਨ ਘਟਾ ਸਕਦੇ ਹੋ।

3

ਲੂਜ਼ ਇਟ!- ਫਿੱਟਨਾਵ ਵੱਲੋਂ ਤਿਆਰ ਕੀਤੀ ਇਹ ਐਪ ਵੀ ਫ੍ਰੀ ਐਂਡ੍ਰੌਇਡ ਐਪ ਹੈ, ਜੋ ਤੁਹਾਡੇ ਖਾਣ-ਪੀਣ ਦੀਆਂ ਚੀਜ਼ਾਂ ਤੇ ਕਸਰਤ 'ਤੇ ਨਿਗ੍ਹਾ ਰੱਖਦੀ ਹੈ। ਤੁਸੀਂ ਇਸ ਐਪ ਰਾਹੀਂ ਇੱਕ ਟੀਚਾ ਮਿੱਥ ਸਕਦੇ ਹੋ ਤੇ ਸਰ ਕਰਨ ਤੋਂ ਬਾਅਦ ਨਵਾਂ ਟੀਚਾ ਮਿੱਥ ਸਕਦੇ ਹੋ। ਤੁਸੀਂ ਇਸ ਵਿੱਚ ਬਦਲਾਅ ਵੀ ਕਰ ਸਕਦੇ ਹੋ।

4

ਮਾਈ ਡਾਈਟ ਕੋਚ- ਇਸ ਐਪਲੀਕੇਸ਼ਨ ਰਾਹੀਂ ਤੁਸੀਂ ਆਪਣੀ ਬਾਡੀ ਨੂੰ ਬਿਹਤਰ ਤਰੀਕੇ ਨਾਲ ਢਾਲ ਸਕਦੇ ਹੋ। ਇਸ ਐਪ ਰਾਹੀਂ ਇੱਕ ਟੀਚਾ ਮਿੱਥ ਸਕਦੇ ਹੋ ਤੇ ਉਸ ਮੁਤਾਬਕ ਆਪਣੀ ਖੁਰਾਕ ਲੈ ਸਕਦੇ ਹੋ।

5

ਕੈਲੋਰੀ ਕਾਊਂਟਰ- ਇਸ ਐਪ ਵਿੱਚ ਬਹੁਤ ਸਾਰੇ ਭੋਜਨ ਪਦਾਰਥਾਂ ਦਾ ਡੇਟਾਬੇਸ ਹੁੰਦਾ ਹੈ। ਇੱਥੋਂ ਤਕ ਕਿ ਖਾਣੇ ਸਬੰਧੀ ਕੋਈ ਵੀ ਜਾਣਕਾਰੀ ਇਸ ਐਪ ਰਾਹੀਂ ਹਾਸਲ ਕਰ ਸਕਦੇ ਹੋ। ਇਹ ਐਪ ਤੁਹਾਨੂੰ ਕੈਲੋਰੀ, ਸ਼ੂਗਰ ਵਰਗੀਆਂ ਚੀਜ਼ਾਂ ਦੀ ਜਾਣਕਾਰੀ ਵੀ ਦੇ ਸਕਦਾ ਹੈ।

6

ਫੈਟ ਬਰਨਰ- ਕਾਨਿਸਕਡੂ ਲਿਮਟਿਡ ਵੱਲੋਂ ਤਿਆਰ ਕੀਤੀ ਇਹ ਐਪ ਐਂਡ੍ਰੌਇਡ 'ਤੇ ਮੁਫ਼ਤ ਹੈ ਤੇ ਇਹ ਤੁਹਾਡੇ ਵਜ਼ਨ ਨੂੰ ਘੱਟ ਕਰਨ ਲਈ ਸਹਾਈ ਵੀ ਹੈ। ਇਸ ਤੁਹਾਨੂੰ ਜ਼ਰੂਰਤ ਮੁਕਾਬਲੇ ਖੁਰਾਕ ਵੀ ਦੱਸਦਾ ਹੈ। ਐਪ 'ਤੇ ਤੁਹਾਨੂੰ 7 ਦਿਨਾ ਦਾ ਡਾਈਟ ਪਲਾਨ ਸੁਝਾਇਆ ਜਾਂਦਾ ਹੈ।

7

ਜਿੰਮ ਜਾਣਾ ਜਾਂ ਯੋਗ ਕਰਨਾ ਚੰਗੀ ਸਿਹਤ ਲਈ ਲੋੜੀਂਦਾ ਨਹੀਂ ਹੁੰਦਾ। ਵਧੀਆਂ ਸਿਹਤ ਲਈ ਓਨੀ ਹੀ ਨਿਰੋਈ ਖੁਰਾਕ ਦੀ ਲੋੜ ਹੁੰਦੀ ਹੈ। ਇਸ ਬਾਰੇ ਜਾਣਕਾਰੀ ਕਈ ਇੰਟਰਨੈੱਟ ਐਪਸ ਤੋਂ ਮਿਲ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਹੜੀ ਐਪ ਤੁਹਾਨੂੰ ਕਿਸ ਕਿਸਮ ਦੀ ਜਾਣਕਾਰੀ ਦੇਵੇਗੀ:

  • ਹੋਮ
  • Photos
  • ਲਾਈਫਸਟਾਈਲ
  • ਸਿਹਤਮੰਦ ਰੱਖਦੇ ਇਹ 6 ਮੋਬਾਈਲ ਐਪਸ
About us | Advertisement| Privacy policy
© Copyright@2026.ABP Network Private Limited. All rights reserved.