✕
  • ਹੋਮ

ਘਰੋਂ ਬਾਹਰ ਕੰਮ ਕਰਨ ਵਾਲੇ ਸਾਵਧਾਨ ! ਇਸ ਖਤਰਨਾਕ ਬਿਮਾਰੀ ਦਾ ਖ਼ਤਰਾ

ਏਬੀਪੀ ਸਾਂਝਾ   |  08 Jun 2018 03:21 PM (IST)
ਘਰੋਂ ਬਾਹਰ ਕੰਮ ਕਰਨ ਵਾਲੇ ਸਾਵਧਾਨ ! ਇਸ ਖਤਰਨਾਕ ਬਿਮਾਰੀ ਦਾ ਖ਼ਤਰਾ
1

ਖੋਜਕਰਤਾਵਾਂ ਨੇ ਕਿਹਾ ਕਿ ਬਾਹਰੀ ਕੰਮ ਕਰਨ ਵਾਲਿਆਂ 'ਚ ਇਸ ਦਾ ਸਭ ਤੋਂ ਜ਼ਿਆਦਾ ਖਤਰਾ ਮਾਊਂਟੇਨ ਗਾਈਡਾਂ 'ਚ ਦੇਖਣ ਨੂੰ ਮਿਲਿਆ। ਇਹ ਖੋਜ ਦਾ ਦਾਅਵਾ ਹੈ। 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ।

2

ਇਸ 'ਚ ਸਾਹਮਣੇ ਆਇਆ ਕਿ ਨਾਨ ਮੇਲੇਨੋਮਾ ਚਮੜੀ ਕੈਂਸਰ 33.3 ਫੀਸਦੀ ਮਾਉਂਟੇਨ ਗਾਈਡਾਂ, 27.4 ਫੀਸਦੀ ਕਿਸਾਨਾਂ, 19.5 ਫੀਸਦੀ ਮਾਲੀ ਤੇ 5.6 ਫੀਸਦੀ ਘਰ 'ਚ ਕੰਮ ਕਰਨ ਵਾਲੇ ਲੋਕਾਂ 'ਚ ਪਾਇਆ ਗਿਆ।

3

ਖੋਜ 'ਚ 563 ਪ੍ਰਤੀਯੋਗੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ ਜਿਸ ਵਿੱਚ 47 ਫੀਸਦੀ ਮਹਿਲਾਵਾਂ ਸਨ ਜਿਸ 'ਚ 348 ਲੋਕ ਬਾਹਰ ਕੰਮ ਕਰਨ ਵਾਲੇ ਤੇ 214 ਘਰ ਦੇ ਨੇੜੇ ਕੰਮ ਕਰਨ ਵਾਲੇ ਲੋਕ ਸਨ।

4

ਇਸ ਖੋਜ ਦਾ ਪ੍ਰਕਾਸ਼ਨ 'ਜਰਨਲ ਆਫ ਦ ਯੂਰਪੀਅਨ ਅਕੈਡਮੀ ਆਫ ਡਰਮੋਟੋਲੋਜੀ ਐਂਡ ਵੇਨੇਰਿਓਲੌਜੀ' 'ਚ ਕੀਤਾ ਗਿਆ ਹੈ।

5

ਇਸ ਨੂੰ ਨਾਨ ਮੇਲੇਨੋਮਾ ਚਮੜੀ ਕੈਂਸਰ ਦੇ ਰੂਪ 'ਚ ਪਛਾਨਿਆ ਗਿਆ ਹੈ। ਜੋ ਕਈ ਦੇਸ਼ਾਂ 'ਚ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਰੋਜ਼ਗਾਰ ਨਾਲ ਜੁੜੀ ਬਿਮਾਰੀ ਹੈ। ਹਾਲਾਂਕਿ ਬਾਹਰ ਦੇ ਰੁਜ਼ਗਾਰ ਤੋਂ ਇਲਾਵਾ ਕਈ ਪ੍ਰਕਾਰ ਦੀਆਂ ਦੈਨਿਕ ਗਤੀਵਿਧੀਆਂ ਤੇ ਅਲਟਰਾਵਾਇਲਟ ਕਿਰਨਾਂ ਦੇ ਸੰਪਰਕ 'ਚ ਆਉਣ ਨਾਲ ਜੁੜੀ ਹੋਈ ਹੈ।

6

ਖੋਜਕਰਤਾਵਾਂ ਮੁਤਾਬਕ, ਨਾਨ ਮੇਲੇਨੋਮਾ ਸਕਿਨ ਕੈਂਸਰ ਦੇ ਮੁੱਖ ਕਾਰਨਾਂ 'ਚੋਂ ਇੱਕ ਸੂਰਜ ਤੋਂ ਨਿਕਲਣ ਵਾਲੀ ਹਾਨੀਕਾਰਕ ਯੂਵੀ ਰੇਅਜ਼ ਹੈ। ਇਸ ਵਜ੍ਹਾ ਨਾਲ ਹੋਣ ਵਾਲਾ ਸਕਿਨ ਕੈਂਸਰ ਦੁਨੀਆਂ ਭਰ 'ਚ ਹੋਣ ਵਾਲਾ ਆਮ ਕੈਂਸਰ ਹੈ।

7

ਨਵੀਂ ਖੋਜ 'ਚ ਇਹ ਸਾਹਮਣੇ ਆਇਆ ਹੈ ਕਿ ਵੱਖ-ਵੱਖ ਤਰ੍ਹਾਂ ਦੀ ਨੌਕਰੀ 'ਚ ਵੱਖ-ਵੱਖ ਤਰੀਕਿਆਂ ਨਾਲ ਭੱਜ-ਦੌੜ ਕਰਨ ਦੌਰਾਨ ਨਾਨ ਮੇਲੇਨੋਮਾ ਸਕਿਨ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ।

8

ਜੇਕਰ ਤੁਸੀਂ ਦਫਤਰ ਤੋਂ ਬਾਹਰ ਭੱਜ-ਦੌੜ ਵਾਲੀ ਨੌਕਰੀ ਕਰਦੇ ਹੋ ਤਾਂ ਇੱਕ ਖੋਜ ਮੁਤਾਬਕ ਤਹਾਨੂੰ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।

  • ਹੋਮ
  • Photos
  • ਖ਼ਬਰਾਂ
  • ਘਰੋਂ ਬਾਹਰ ਕੰਮ ਕਰਨ ਵਾਲੇ ਸਾਵਧਾਨ ! ਇਸ ਖਤਰਨਾਕ ਬਿਮਾਰੀ ਦਾ ਖ਼ਤਰਾ
About us | Advertisement| Privacy policy
© Copyright@2026.ABP Network Private Limited. All rights reserved.