ਸਕੋਡਾ ਕਰੇਗੀ ਕੋਡਿਏਕ ਐਸਯੂਵੀ ਦੇ ਨਵੇਂ ਵੈਰੀਅੰਟ ਨਾਲ ਧਮਾਕਾ!
ਇਸ ਦੀ ਕੀਮਤ ਬਾਰੇ ਅਜੇ ਤਕ ਕੋਈ ਆਧਿਕਾਰਿਤ ਜਾਣਕਾਰੀ ਨਹੀਂ ਮਿਲੀ ਪਰ ਇਸ ਦੀ ਕੀਮਤ ਕੋਡਿਏਟ ਐਸਯੂਵੀ ਦੇ ਮੌਜੂਦਾ ਵੈਰੀਅੰਟ ਦੇ ਕਰੀਬ ਹੀ ਹੋਵੇਗੀ।
ਇਸ ਦੀ ਗ੍ਰਿਲ, ਰੂਫ ਰੇਲਸ, ਬਾਹਰੀ ਸ਼ੀਸ਼ੇ ਤੇ ਸਾਈਡ ਵਿੰਡੋ ‘ਤੇ ਸਿਲਵਰ ਫਿਨਿਸ਼ ਦਿੱਤੀ ਜਾਵੇਗੀ। ਕੈਬਿਨ ਨੂੰ ਬਲੈਕ ਲੇਆਉਟ ‘ਚ ਰੱਖਿਆ ਜਾਵੇਗਾ। ਇਸ ਦੀ ਸੀਟਾਂ ‘ਤੇ ਸਕਾਉਟ ਬੈਜਿੰਗ ਦਿੱਤੀ ਜਾਵੇਗੀ।
ਕੋਡਿਏਕ ਸਕਾਉਟ ਦੀ ਫੀਚਰ ਲਿਸਟ ਵੈਰੀਅੰਟ ਨਾਲ ਮਿਲਦੀ ਜੁਲਦੀ ਹੋਵੇਗੀ। ਜਦਕਿ ਇਸ ‘ਚ ਕੁਝ ਕਾਸਮੈਟਿਕ ਬਦਲਾਅ ਵੀ ਨਜ਼ਰ ਆਉਣਗੇ ਜੋ ਇਸ ਨੂੰ ਬਾਕੀ ਵੈਰੀਅੰਟ ਤੋਂ ਵੱਖ ਰੱਖੇਗੀ।
ਆਫ-ਰੋਡਿੰਗ ਦੀ ਤਾਕਤ ਨੂੰ ਬਿਹਤਰ ਕਰਨ ਲਈ ਕੰਪਨੀ ਇਸ ‘ਚ ਆਫ-ਰੋਡ ਮੋਡ ਵੀ ਦੇਵੇਗੀ। ਰਾਈਡਿੰਗ ਲਈ ਇਸ ‘ਚ 19 ਇੰਚ ਦਾ ਅਲਾਏ ਵਹੀਲ ਆਉਣਗੇ।
ਸਕੋਡਾ ਇਨ੍ਹੀਂ ਦਿਨੀਂ ਕੋਡਿਏਕ ਐਸਯੂਵੀ ਦੇ ਨਵਾਂ ਵੈਰੀਅੰਟ ‘ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਇਸ ਨੂੰ ਕੋਡਿਏਕ ਸਕਾਉਟ ਨਾਂ ਦਿੱਤਾ ਹੈ।
ਸਕੋਡਾ ਸਕਾਉਟ ਦਾ ਗ੍ਰਾਉਂਡ ਕਲੀਅਰੈਂਸ ਮੌਜੂਦਾ ਮਾਡਲ ਤੋਂ 6 ਐਮਐਮ ਜ਼ਿਆਦਾ ਹੋਵੇਗਾ। ਮੌਜੂਦਾ ਕੋਡਿਏਕ ਐਸਯੂਵੀ ਦਾ ਗ੍ਰਾਉਂਡ ਕਲੀਅਰੈਂਸ 188 ਐਮਐਮ ਹੈ। ਗ੍ਰਾਉਂਡ ਕਲੀਅਰੈਂਸ ਵਧਣ ਕਰਕੇ ਇਸ ਦੇ ਡਿਪਾਰਚਰ ਐਂਗਲ ‘ਚ ਜ਼ਿਆਦਾ ਸੁਧਾਰ ਹੋਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਕੰਪਨੀ ਇਸ ਨੂੰ ਦੀਵਾਲੀ ਦੇ ਨੇੜੇ ਲੌਂਚ ਕਰੇਗੀ। ਇਸ ਦੀ ਆਫ ਰੋਡਿੰਗ ਤਾਕਤ ਮੌਜੂਦਾ ਮਾਡਲ ਤੋਂ ਜ਼ਿਆਦਾ ਬਿਹਤਰ ਹੋਵੇਗੀ।